ਭੋਗਪੁਰ ਵਿੱਚ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਕਤਲ ਹੋਣ ਦਾ ਸ਼ੱਕ
Bodies of 2 youths found in Bhogpur, murder suspected

Bodies of 2 youths found in Bhogpur, murder suspected
ਭੋਗਪੁਰ ਵਿੱਚ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਨੌਜਵਾਨਾਂ ਦੀ ਪਛਾਣ ਗੋਪੇਸ਼ (17) ਅਤੇ ਅਰਸ਼ਪ੍ਰੀਤ ਦੇ ਤੌਰ ‘ਤੇ ਹੋਈ ਹੈ। ਭੋਗਪੁਰ ਪੁਲਿਸ ਨੇ ਦੋਵਾਂ ਦੀਆਂ ਲਾਸ਼ਾ ਬਰਾਮਦ ਕਰ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ। ਅਰਸ਼ਪ੍ਰੀਤ ਦੇ ਚਾਚੇ ਜਗਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੋਵਾਂ ਨੌਜਵਾਨਾਂ ਦੇ ਕਤਲ ਹੋਣ ਦਾ ਸ਼ੱਕ ਹੈ।
ਅਰਸ਼ਪ੍ਰੀਤ ਅਤੇ ਗੋਪੇਸ਼ ਦੋਵੇਂ ਲੋਹੜੀ ਦੀ ਰਾਤ ਨੂੰ ਬਾਈਕ ਲੈ ਕੇ ਨਿਕਲੇ ਸਨ, ਪਰ ਦੇਰ ਰਾਤ ਤੱਕ ਉਹ ਘਰ ਨਹੀਂ ਪਰਤੇ। ਜਦੋਂ ਦੋਵਾਂ ਨੂੰ ਫੋਨ ਕੀਤਾ ਤਾਂ ਰਿੰਗ ਜਾ ਰਹੀ ਸੀ ਪਰ ਉਨ੍ਹਾਂ ਨੇ ਫੋਨ ਨਹੀਂ ਉਠਾਇਆ। ਦੂਜੇ ਦਿਨ ਵੀ ਦੋਵਾਂ ਦੀ ਤਾਲਾਸ਼ ਕੀਤੀ ਗਈ ਤਾਂ ਉਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਚਲ ਪਾਇਆ। 15 ਜਨਵਰੀ ਦੀ ਸ਼ਾਮ ਕਰੀਬ 8 ਵਜੇ ਤੋਂ ਬਾਅਦ ਜਾਣਕਾਰੀ ਮਿਲੀ ਕਿ ਦੋਵੇਂ ਬਹਿਰਾਮ ਸ੍ਰੇਸ਼ਠ ਰੋਡ ਤੋਂ ਲਿੰਕ ਸੜਕ ਇੱਟਾ ਬੱਦੀ ਵਿੱਚ ਡਿੱਗੇ ਮਿਲੇ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵਾਂ ਨੂੰ ਭੋਗਪੁਰ ਦੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਰਿਵਾਰ ਨੇ ਦੋਵਾਂ ਦੇ ਕਤਲ ਦਾ ਸ਼ੱਕ ਜਤਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋਵਾਂ ਨੂੰ ਕਿਸੇ ਦਾ ਫੋਨ ਆਇਆ ਸੀ। ਜਿਸ ਤੋਂ ਬਾਅਦ ਉਹ ਉਸ ਨੂੰ ਮਿਲਣ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ। ਪਰਿਵਾਰ ਨੇ ਪੁਲਿਸ ਨੂੰ ਮੰਗ ਕੀਤੀ ਹੈ ਕਿ ਇਸ ਐਕਸੀਡੈਂਡ ਨੂੰ ਕੇਸ ਨਾ ਮੰਨਦੇ ਹੋਈਆਂ ਕਤਲ ਦੇ ਐਂਗਲ ਨਾਲ ਜਾਂਚ ਕਰਵਾਈ ਕੀਤੀ ਜਾਵੇਗੀ। SHO ਰਾਜੇਸ਼ ਅਰੋੜਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਐਕਸੀਡੈਂਟ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਤੇਜ਼ੀ ਨਾਲ ਆਈ ਬਾਈਕ ਅੱਗੇ ਚੱਲ ਰਹੀ ਬੈਲਗੱਡੀ ਨਾਲ ਟਕਰਾ ਗਈ ਸੀ ਜਿਸ ਦੇ ਬਾਅਦ ਬਾਈਕ ਸਵਾਰ ਦੋਵਾਂ ਦੀ ਮੌਤ ਹੋ ਗਈ।









