ਮਹਿਲਾ ਕਾਂਸਟੇਬਲ ਨਾਲ ਹੋਟਲ ‘ਚ ਫੜੇ ਜਾਣ ‘ਤੇ ਡਿਪਟੀ SP ਨੂੰ ਬਣਾਇਆ ਕਾਂਸਟੇਬਲ
After being caught in a hotel with a female constable, the deputy SP was made a constable
ਉੱਤਰ ਪ੍ਰਦੇਸ਼ ਪੁਲਿਸ ਵਿਚ ਇਕ ਡਿਪਟੀ ਐਸਪੀ ਨੂੰ ਮੁੜ ਕਾਂਸਟੇਬਲ ਬਣਾ ਦਿਤਾ ਗਿਆ ਹੈ। ਦਰਅਸਲ ਡਿਪਟੀ ਐਸਪੀ ਨੂੰ ਡਿਮੋਟ ਕੀਤਾ ਗਿਆ ਹੈ। ਕ੍ਰਿਪਾ ਸ਼ੰਕਰ ਪਹਿਲਾਂ ਬਿਘਾਪੁਰ, ਉਨਾਓ ਦੇ ਸੀਓ ਸਨ। ਡਿਮੋਸ਼ਨ ਤੋਂ ਬਾਅਦ, ਉਨ੍ਹਾਂ ਨੂੰ 6ਵੀਂ ਕੋਰ ਪੀਏਸੀ ਗੋਰਖਪੁਰ ਵਿਚ ਐਫ ਟੀਮ ਵਿਚ ਕਾਂਸਟੇਬਲ ਵਜੋਂ ਤਾਇਨਾਤ ਕੀਤਾ ਗਿਆ ਹੈ। ਕਾਂਸਟੇਬਲ ਤੋਂ ਤਰੱਕੀ ਪ੍ਰਾਪਤ ਕਰਨ ਤੋਂ ਬਾਅਦ, ਉਸ ਨੇ ਸੀਓ ਤਕ ਦਾ ਸਫ਼ਰ ਤੈਅ ਕੀਤਾ ਸੀ।
ਦੱਸ ਦੇਈਏ ਕਿ ਇਹ ਮਾਮਲਾ ਕਰੀਬ ਤਿੰਨ ਸਾਲ ਪਹਿਲਾਂ ਦਾ ਹੈ। 6 ਜੁਲਾਈ 2021 ਨੂੰ ਕ੍ਰਿਪਾ ਸ਼ੰਕਰ ਨੇ ਪਰਿਵਾਰਕ ਕਾਰਨਾਂ ਕਰਕੇ ਉਨਾਓ ਦੇ ਐਸਪੀ ਤੋਂ ਛੁੱਟੀ ਮੰਗੀ ਸੀ, ਪਰ ਉਹ ਘਰ ਜਾਣ ਦੀ ਬਜਾਏ ਕਿਤੇ ਹੋਰ ਚਲੇ ਗਏ। ਇਸ ਤੋਂ ਬਾਅਦ ਸੀਓ ਨੇ ਅਪਣੇ ਸਰਕਾਰੀ ਅਤੇ ਪ੍ਰਾਈਵੇਟ ਨੰਬਰ ਦੋਵੇਂ ਬੰਦ ਕਰ ਦਿਤੇ। ਜਦੋਂ ਸੀਓ ਦੇ ਫੋਨ ਬੰਦ ਆਉਣ ਲੱਗੇ ਤਾਂ ਉਸ ਦੀ ਪਤਨੀ ਬਹੁਤ ਪਰੇਸ਼ਾਨ ਹੋ ਗਈ ਅਤੇ ਫਿਰ ਜਦੋਂ ਉਸ ਨੇ ਕਿਸੇ ਹੋਰ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਕ੍ਰਿਪਾ ਸ਼ੰਕਰ ਛੁੱਟੀ ‘ਤੇ ਚਲਾ ਗਿਆ ਹੈ। ਪਤਨੀ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਸ਼ਿਕਾਇਤ ਦਰਜ ਕਰਵਾਈ।
ਇਸ ਮਗਰੋਂ ਇਕ ਨਿਗਰਾਨੀ ਟੀਮ ਨੇ ਉਸ ਦੀ ਲੋਕੇਸ਼ਨ ਟਰੇਸ ਕੀਤੀ। ਜਾਂਚ ਤੋਂ ਬਾਅਦ ਕ੍ਰਿਪਾ ਸ਼ੰਕਰ ਦੇ ਮੋਬਾਈਲ ਦੀ ਲੋਕੇਸ਼ਨ ਕਾਨਪੁਰ ਦੇ ਇਕ ਹੋਟਲ ਦੀ ਪਾਈ ਗਈ। ਜਿਥੇ ਆਖਰੀ ਵਾਰ ਫੋਨ ਆਨ ਸੀ ਅਤੇ ਉਦੋਂ ਤੋਂ ਹੀ ਸਵਿਚ ਆਫ ਆ ਰਿਹਾ ਸੀ। ਜਦੋਂ ਪੁਲਿਸ ਹੋਟਲ ਪਹੁੰਚੀ ਤਾਂ ਉਸ ਨੂੰ ਉਹ ਹੋਟਲ ਦੇ ਕਮਰੇ ਵਿਚ ਇਕ ਔਰਤ ਨਾਲ ਮਿਲਿਆ। ਉਨਾਓ ਪੁਲਿਸ ਨੇ ਸਬੂਤ ਵਜੋਂ ਇਕ ਵੀਡੀਉ ਬਣਾਈ।
ਇਸ ਸਕੈਂਡਲ ਤੋਂ ਬਾਅਦ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਗਈ ਸੀ। ਪੂਰੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਤੋਂ ਬਾਅਦ ਸਰਕਾਰ ਨੇ ਕ੍ਰਿਪਾ ਸ਼ੰਕਰ ਕਨੌਜੀਆ ਨੂੰ ਕਾਂਸਟੇਬਲ ਬਣਾ ਦਿਤਾ। ਇਸ ਤੋਂ ਬਾਅਦ ਏਡੀਜੀ ਪ੍ਰਸ਼ਾਸਨ ਨੇ ਵੀ ਅਪਣਾ ਹੁਕਮ ਜਾਰੀ ਕਰ ਦਿਤਾ। ਪੁਲਿਸ ਸੂਤਰਾਂ ਅਨੁਸਾਰ ਕ੍ਰਿਪਾਸ਼ੰਕਰ ਨੂੰ ਗੋਂਡਾ ਤੋਂ ਤਬਾਦਲਾ ਕਰ ਕੇ ‘ਤੇ ਉਨਾਓ ਭੇਜਿਆ ਗਿਆ ਸੀ।
ਜਦੋਂ ਉਹ ਬਿਘਾਪੁਰ ਸਰਕਲ ਵਿਚ ਤਾਇਨਾਤ ਸੀ ਤਾਂ ਉਸ ਨੇ ਬਿਹਾਰ ਦੇ ਥਾਣੇ ਵਿਚ ਇਕ ਮਹਿਲਾ ਸਬ-ਇੰਸਪੈਕਟਰ ਨਾਲ ਛੇੜਖਾਨੀ ਕੀਤੀ। ਉਸ ਨੂੰ ਅਸ਼ਲੀਲ ਮੈਸੇਜ ਭੇਜੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਇੰਸਪੈਕਟਰ ਦੀ ਵਿਭਾਗੀ ਫਾਈਲ ਖੋਲ੍ਹ ਦਿਤੀ।