ਮਹਿਲਾ IPS ਦੇ ਪਿੱਛੇ ਪਿਆ ਇਹ ਸਖ਼ਸ਼, ਪੁਲਿਸ ਨੇ ਕੀਤਾ ਕਾਬੂ, ਹੋਇਆ ਵੱਡਾ ਖੁਲਾਸਾ
This man who was behind the woman IPS, the police arrested, a big revelation was made
ਗਵਾਲੀਅਰ ਜ਼ਿਲੇ ‘ਚ ਪੁਲਸ ਨੇ ਮਾਈਨਿੰਗ ਮਾਫੀਆ ਨਾਲ ਜੁੜੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਇੱਕ ਮਹੀਨੇ ਤੋਂ ਸਿਖਿਆਰਥੀ ਮਹਿਲਾ IPS ਅਧਿਕਾਰੀ ਅਨੂ ਬੈਨੀਵਾਲ ਦੀ ਮੋਬਾਈਲ ਲੋਕੇਸ਼ਨ ਟਰੇਸ ਕਰ ਰਿਹਾ ਸੀ। ਮੁਲਜ਼ਮ ਮਹਿਲਾ ਆਈਪੀਐਸ ਅਧਿਕਾਰੀ ਦੀ ਲੋਕੇਸ਼ਨ ਮਾਈਨਿੰਗ ਮਾਫੀਆ ਤੱਕ ਪਹੁੰਚਦੀ ਕਰ ਰਿਹਾ ਸੀ। ਉਹ ਪਿਛਲੇ ਇੱਕ ਮਹੀਨੇ ਤੋਂ ਆਪਣੀ ਕਾਰ ਵਿੱਚ ਮਹਿਲਾ ਅਧਿਕਾਰੀ ਦਾ ਪਿੱਛਾ ਕਰ ਰਿਹਾ ਸੀ। ਮਹਿਲਾ ਅਧਿਕਾਰੀ ਨੂੰ ਜਿਵੇਂ ਹੀ ਸ਼ੱਕ ਹੋਇਆ ਤਾਂ ਮੁਲਜ਼ਮ ਨੂੰ ਗ੍ਰਿਫਤਾਰ ਕਰਵਾ ਦਿੱਤਾ। ਫਿਲਹਾਲ ਪੁਲਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।
ਦਰਅਸਲ, ਭਾਰਤੀ ਪੁਲਿਸ ਸੇਵਾ ਦੀ ਟ੍ਰੇਨੀ ਅਧਿਕਾਰੀ ਅਨੁ ਬੈਨੀਵਾਲ ਬਿਜੌਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਵਜੋਂ ਤਾਇਨਾਤ ਹੋਣ ਤੋਂ ਬਾਅਦ ਸਿਖਲਾਈ ਲੈ ਰਹੀ ਹੈ। ਇਸ ਇਲਾਕੇ ਵਿੱਚੋਂ ਰੇਤ ਨਾਜਾਇਜ਼ ਮਾਈਨਿੰਗ ਰਾਹੀਂ ਨਿਕਲਦੀ ਹੈ। ਅਨੂ ਬੈਨੀਵਾਲ ਮੰਗਲਵਾਰ ਦੇਰ ਰਾਤ ਰੂਟੀਨ ਚੈਕਿੰਗ ਲਈ ਨਿਕਲੀ ਸੀ, ਜਦੋਂ ਉਹ ਥਾਣੇ ਤੋਂ ਬਾਹਰ ਨਿਕਲੀ ਤਾਂ ਉਸ ਨੇ ਚਿੱਟੇ ਰੰਗ ਦੀ ਕਾਰ ਦੇਖੀ। ਉਹ ਪਿਛਲੇ ਕਈ ਦਿਨਾਂ ਤੋਂ ਇਸ ਕਾਰ ਆਪਣੇ ਆਲੇ-ਦੁਆਲੇ ਦੇਖ ਰਹੀ ਸੀ। ਜਦੋਂ ਉਸ ਨੇ ਕਾਂਸਟੇਬਲ ਨੂੰ ਕਾਰ ਚਾਲਕ ਨੂੰ ਬੁਲਾਉਣ ਲਈ ਭੇਜਿਆ ਤਾਂ ਉਹ ਆਉਣ ਦੀ ਬਜਾਏ ਕਾਂਸਟੇਬਲ ਨਾਲ ਤਕਰਾਰ ਕਰਨ ਲੱਗ ਪਿਆ।
ਜਦੋਂ ਤਕਰਾਰ ਹੁੰਦੀ ਦਿਖੀ ਤਾਂ ਹੋਰ ਪੁਲਸ ਵਾਲੇ ਭੱਜੇ ਆ ਗਏ ਅਤੇ ਉਸ ਨੂੰ ਫੜ ਕੇ ਥਾਣੇ ਲੈ ਆਏ। ਗ੍ਰਿਫਤਾਰ ਸ਼ੱਕੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦਾ ਨਾਮ ਆਮਿਰ ਖਾਨ ਹੈ।