ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਤਿੰਨ ਵੱਡੇ ਐਲਾਨ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਤਿੰਨ ਐਲਾਨ ਕੀਤੇ ਹਨ। ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਚੰਨੀ ਦੇ ਪਹਿਲੇ ਐਲਾਨ ਮੁਤਾਬਕ 2011 ਤੋਂ ਉਦਯੋਗਾਂ ‘ ਤੇ ਸੰਸਥਾਗਤ ਟੈਕਸ ਮੁਆਫ ਕੀਤਾ ਗਿਆ ਹੈ। ਇੱਕ ਉਦਯੋਗ ਨੂੰ ਇੱਕ ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਇਹ ਟੈਕਸ ਅਦਾ ਕਰਨਾ ਪੈਂਦਾ ਸੀ। ਇਹ 2018 ਵਿੱਚ ਸਥਾਪਤ ਕੀਤਾ ਗਿਆ ਸੀ ਤੇ 2011 ਤੋਂ ਬਕਾਇਆ ਸੀ। ਇਹ ਉਨ੍ਹਾਂ ਉਦਯੋਗਾਂ ‘ ਤੇ ਸੀ ਜੋ ਐਮਸੀ ਸੀਮਾ ਤੋਂ ਬਾਹਰ ਸਨ।

ਦੂਜੇ ਐਲਾਨ ਮੁਤਾਬਕ ਵੈਟ ਮੁਲਾਂਕਣ ਮਾਮਲਿਆਂ ਵਿੱਚ 48000 ਵਿੱਚੋਂ 40000 ਉਦਯੋਗਾਂ ਨੂੰ ਪੂਰੀ ਛੋਟ ਦਿੱਤੀ ਜਾਵੇਗੀ। ਜਿਨ੍ਹਾਂ ਉਦਯੋਗਾਂ ਦਾ ਇੱਕ ਲੱਖ ਤੋਂ ਵੱਧ ਬਕਾਇਆ ਹੈ , ਉਨ੍ਹਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਜਾਵੇਗੀ।

ਤੀਜੇ ਐਲਾਨ ਮੁਤਾਬਕ ਮੀਡੀਅਮ ਸਕੇਲ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਸੀ ਪਰ ਵੱਧ ਫਿਕਸ ਚਾਰਜਿਜ਼ ਕਾਰਨ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਸੀ। ਇਹ ਫਿਕਸ ਚਾਰਜ ਅੱਧੇ ਕਰ ਦਿੱਤੇ ਗਏ ਹਨ।