India

ਮੋਦੀ ਦੀ ਨਵੀਂ ਕੈਬਨਿਟ ’ਚ ਪੰਜਾਬ ਦੀ ਝੋਲੀ ਰਹੇਗੀ ਖਾਲੀ?

Will Punjab's cradle be empty in Modi's new cabinet?

ਕਾਂਗਰਸ ਸਰਕਾਰ ਹੋਵੇ ਜਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ, ਕੇਂਦਰ ਸਰਕਾਰ ’ਚ ਪੰਜਾਬ ਦੀ ਨੁਮਾਇੰਦਗੀ ਹਮੇਸ਼ਾ ਰਹੀ ਹੈ। ਕੇਂਦਰ ’ਚ ਮੋਦੀ ਸਰਕਾਰ ਤੀਜੀ ਵਾਰ ਸੱਤਾ ’ਚ ਆਉਣ ਜਾ ਰਹੀ ਹੈ ਪਰ ਇਸ ਵਾਰ ਪੰਜਾਬ ਦਾ ਕੋਈ ਵੀ ਆਗੂ ਅਜਿਹਾ ਨਹੀਂ ਹੈ ਜੋ ਕੇਂਦਰੀ ਕੈਬਨਿਟ ਦਾ ਹਿੱਸਾ ਬਣ ਸਕੇ। ਪੰਜਾਬ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗਠਜੋੜ ਟੁੱਟ ਗਿਆ ਹੈ। ਭਾਜਪਾ ਦਾ ਪੰਜਾਬ ਤੋਂ ਕੋਈ ਸੰਸਦ ਮੈਂਬਰ ਨਹੀਂ ਹੈ। 2019 ’ਚ ਭਾਵੇਂ ਹਰਦੀਪ ਪੁਰੀ ਅੰਮ੍ਰਿਤਸਰ ਤੋਂ ਚੋਣ ਹਾਰ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਕੇਂਦਰ ’ਚ ਮੰਤਰੀ ਬਣਾਇਆ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਅਪਣੀ ਸੀਟ ਜਿੱਤ ਲਈ ਹੈ ਪਰ ਉਹ ਐਨ.ਡੀ.ਏ. ਦਾ ਹਿੱਸਾ ਨਹੀਂ ਹੈ। ਰਾਜ ਸਭਾ ’ਚ ਵੀ ਭਾਜਪਾ ਦਾ ਕੋਈ ਮੈਂਬਰ ਨਹੀਂ ਹੈ। ਅਜਿਹੇ ’ਚ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਮੋਦੀ ਕੈਬਨਿਟ ’ਚ ਪੰਜਾਬ ਦੀ ਝੋਲੀ ਖਾਲੀ ਰਹਿ ਸਕਦੀ ਹੈ।

ਪੰਜਾਬ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਸੱਤ, ਸ਼੍ਰੋਮਣੀ ਅਕਾਲੀ ਦਲ ਨੇ ਇਕ, ਆਮ ਆਦਮੀ ਪਾਰਟੀ ਨੇ ਤਿੰਨ ਅਤੇ ਦੋ ਸੰਸਦ ਮੈਂਬਰਾਂ ਨੇ ਆਜ਼ਾਦ ਉਮੀਦਵਾਰ ਜਿੱਤੇ ਸਨ। ਭਾਜਪਾ ਕੋਲ ਇਕ ਵੀ ਸੰਸਦ ਮੈਂਬਰ ਨਹੀਂ ਹੈ ਜਿਸ ਨੂੰ ਕੇਂਦਰੀ ਕੈਬਨਿਟ ਦਾ ਹਿੱਸਾ ਬਣਾਇਆ ਜਾ ਸਕੇ। ਚਰਚਾ ਆਮ ਹੈ ਕਿ ਕੀ ਇਸ ਵਾਰ ਕੇਂਦਰੀ ਕੈਬਨਿਟ ’ਚ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਨਹੀਂ ਹੋਵੇਗਾ।

ਕਾਂਗਰਸ ਸਰਕਾਰ ਹੋਵੇ ਜਾਂ ਭਾਜਪਾ, ਕੇਂਦਰ ਸਰਕਾਰ ’ਚ ਪੰਜਾਬ ਦੀ ਨੁਮਾਇੰਦਗੀ ਹਮੇਸ਼ਾ ਰਹੀ ਹੈ। 2019 ’ਚ ਭਾਵੇਂ ਹਰਦੀਪ ਪੁਰੀ ਅੰਮ੍ਰਿਤਸਰ ਤੋਂ ਚੋਣ ਹਾਰ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਕੇਂਦਰ ’ਚ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ ਅਤੇ ਕੇਂਦਰੀ ਮੰਤਰੀ ਦਾ ਅਹੁਦਾ ਦਿਤਾ ਗਿਆ। ਵਿਜੇ ਸਾਂਪਲਾ ਨੂੰ 2014 ’ਚ ਕੇਂਦਰੀ ਰਾਜ ਮੰਤਰੀ ਵੀ ਬਣਾਇਆ ਗਿਆ ਸੀ। 2019 ’ਚ ਹਰਦੀਪ ਪੁਰੀ ਦੇ ਨਾਲ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਗਠਜੋੜ ’ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦਿਤਾ ਗਿਆ।

ਇਸ ਤੋਂ ਪਹਿਲਾਂ ਜਦੋਂ 2009 ’ਚ ਕਾਂਗਰਸ ਦੀ ਸਰਕਾਰ ਸੀ ਤਾਂ ਅੰਬਿਕਾ ਸੋਨੀ, ਮਨੀਸ਼ ਤਿਵਾੜੀ ਅਤੇ ਅਸ਼ਵਨੀ ਕੁਮਾਰ ਨੂੰ ਪੰਜਾਬ ਤੋਂ ਕੇਂਦਰੀ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਸੀ। ਤਿਵਾੜੀ ਨੇ ਲੁਧਿਆਣਾ ਤੋਂ ਲੋਕ ਸਭਾ ਜਿੱਤੀ ਸੀ। ਸੋਨੀ 29 ਜਨਵਰੀ 2006 ਤੋਂ 22 ਮਈ 2009 ਤਕ ਸੈਰ ਸਪਾਟਾ ਅਤੇ ਸਭਿਆਚਾਰ ਮੰਤਰੀ ਰਹੇ। ਉਸ ਨੇ 22 ਮਈ, 2009 ਤੋਂ 27 ਅਕਤੂਬਰ, 2012 ਤਕ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਜੋਂ ਸੇਵਾ ਨਿਭਾਈ। ਉਹ ਜੁਲਾਈ 2010 ’ਚ ਰਾਜ ਸਭਾ ਲਈ ਦੁਬਾਰਾ ਚੁਣੇ ਗਏ ਸਨ। ਅਸ਼ਵਨੀ ਕੁਮਾਰ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਰਹਿ ਚੁਕੇ ਹਨ। 2014 ’ਚ ਅੰਬਿਕਾ ਸੋਨੀ ਨੇ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ, ਪਰ ਉਹ ਹਾਰ ਗਈ ਸੀ, ਪਰ ਕਾਂਗਰਸ ਨੇ ਉਨ੍ਹਾਂ ਨੂੰ ਰਾਜ ਸਭਾ ’ਚ ਇਕ ਸੀਟ ਦਿਤੀ ਸੀ।

ਇਸ ਤੋਂ ਇਲਾਵਾ ਸੁਖਦੇਵ ਢੀਂਡਸਾ 2000 ਤੋਂ 2004 ਤਕ ਵਾਜਪਾਈ ਸਰਕਾਰ ’ਚ ਖੇਡ ਅਤੇ ਰਸਾਇਣ ਅਤੇ ਖਾਦ ਮੰਤਰੀ ਸਨ। ਸੁਖਬੀਰ ਬਾਦਲ 1998 ਤੋਂ 1999 ਤਕ ਵਾਜਪਾਈ ਦੀ ਦੂਜੀ ਕੈਬਨਿਟ ’ਚ ਕੇਂਦਰੀ ਉਦਯੋਗ ਰਾਜ ਮੰਤਰੀ ਸਨ। ਉਹ 2001 ਤੋਂ 2004 ਦੌਰਾਨ ਰਾਜ ਸਭਾ ਦੇ ਮੈਂਬਰ ਵੀ ਰਹੇ।

ਅੰਮ੍ਰਿਤਸਰ ਤੋਂ ਜਿੱਤਣ ਵਾਲੇ ਰਘੂਨੰਦਨ ਲਾਲ ਭਾਟੀਆ ਕੇਂਦਰੀ ਵਿਦੇਸ਼ ਰਾਜ ਮੰਤਰੀ ਸਨ। ਸੁਖਬੰਸ ਕੌਰ ਭਿੰਡਰ ਕੇਂਦਰੀ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੀ। ਉਸ ਨੇ 1980 ਤੋਂ 1996 ਤਕ ਲੋਕ ਸਭਾ ’ਚ ਗੁਰਦਾਸਪੁਰ ਹਲਕੇ ਦੀ ਨੁਮਾਇੰਦਗੀ ਕੀਤੀ।

Back to top button