ਪ੍ਰਧਾਨ ਮੰਤਰੀ ਮੋਦੀ ਸਮੇਤ ਕੁੱਲ 72 ਮੰਤਰੀਆਂ ਨੇ ਐਤਵਾਰ ਨੂੰ ਨਵੀਂ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।ਅੱਜ ਯਾਨੀ ਸੋਮਵਾਰ ਨੂੰ ਮੰਤਰੀਆਂ ਨੂੰ ਵੀ ਆਪੋ-ਆਪਣੇ ਵਿਭਾਗ ਵੰਡ ਦਿੱਤੇ ਗਏ ਹਨ। ਨਾਗਪੁਰ ਦੇ ਸੰਸਦ ਮੈਂਬਰ ਨਿਤਿਨ ਗਡਕਰੀ ਨੂੰ ਫਿਰ ਤੋਂ ਸੜਕ ਆਵਾਜਾਈ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰਸ਼ ਮਲਹੋਤਰਾ ਅਤੇ ਅਜੇ ਟਮਟਾ ਨੂੰ ਸੜਕ ਆਵਾਜਾਈ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ ਐਸ ਜੈਸ਼ੰਕਰ ਕੋਲ ਰਹੇਗਾ। ਜੈਸ਼ੰਕਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਵੀ ਸਨ।
ਅਸ਼ਵਿਨੀ ਵੈਸ਼ਨਵ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ। ਵੈਸ਼ਨਵ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਰੇਲ ਮੰਤਰੀ ਸਨ।ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਉਰਜਾ ਤੇ ਸ਼ਹਿਰੀ ਵਿਕਾਸ ਮੰਤਰਾਲੇ ਸੌਂਪੇ ਗਏ ਹਨ। ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਨਿਰਮਲਾ ਸੀਤਾਰਮਨ ਨੂੰ ਵੀ ਪਹਿਲਾਂ ਵਾਂਗ ਹੀ ਵਿੱਤ ਮੰਤਰਾਲਾ ਸੌਂਪਿਆ ਗਿਆ ਹੈ।
ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ ਮੰਤਰੀ ਤੇ ਪੰਚਾਇਤ ਤੇ ਗ੍ਰਾਮੀਣ ਵਿਕਾਸ ਮੰਤਰੀ, ਜੀਤਨਰਾਮ ਮਾਂਝੀ ਨੂੰ ਲਘੂ ਉਦਯੋਗ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਬਾਅਦ ਹਰਦੀਪ ਪੁਰੀ ਨੂੰ ਪੈਟਰੋਲੀਅਮ ਮੰਤਰੀ, ਧਰਮੇਂਦਰ ਪ੍ਰਧਾਨ ਨੂੰ ਮਾਨਵ ਸੰਸਾਧਨ ਮੰਤਰੀ, ਸੀ.ਆਰ. ਪਾਟਿਲ ਨੂੰ ਜਲਸ਼ਕਤੀ ਮੰਤਰੀ, ਗਜੇਂਦਰ ਸ਼ੇਖਾਵਤ ਨੂੰ ਸੰਸਕ੍ਰਿਤੀ ਤੇ ਟੂਰਿਜ਼ਮ ਮੰਤਰੀ, ਚਿਰਾਗ ਪਾਸਵਾਨ ਨੂੰ ਖੇਡ ਤੇ ਯੁਵਾ ਕਲਿਆਣ ਤੇ ਫੂਡ ਮੰਤਰੀ ਬਣਾਇਆ ਗਿਆ ਹੈ।
ਸਰਵਨਾਨੰਦ ਸੋਨੇਵਾਲ ਤੇ ਸ਼ਾਂਤਨੂੰ ਠਾਕੁਰ ਨੂੰ ਪੋਰਟ ਸ਼ਿਪਿੰਗ ਮੰਤਰਾਲਾ ਸੌਂਪਿਆ ਗਿਆ ਹੈ। ਰਵਨੀਤ ਬਿੱਟੂ ਨੂੰ ਰੇਲ ਰਾਜ ਮੰਤਰੀ ਤੇ ਸਟੇਟ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ। ਭੁਪੇਂਦਰ ਯਾਦਵ ਨੂੰ ਵਾਤਾਵਰਨ ਮੰਤਰੀ, ਅੰਨਾਪੂਰਣਾ ਦੇਵੀ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰੀ ਬਣਾਇਆ ਗਿਆ ਹੈ।