Punjab

ਮੌਜੂਦਾ ਕਾਂਗਰਸੀ ਕੌਂਸਲਰ ਸਮੇਤ ਜੂਆ ਖੇਡਦੇ 14 ਵਿਅਕਤੀ ਗ੍ਰਿਫਤਾਰ

ਪੁਲਿਸ ਨੇ ਜੂਆ ਖੇਡਦੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖ਼ਿਲਾਫ਼ ਗੈੰਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਇੱਕ ਮੌਜੂਦਾ ਕਾਂਗਰਸੀ ਕੌਂਸਲਰ ਵਰਿੰਦਰ ਕੁਮਾਰ ਉਰਫ ਬਿੰਦੂ ਵੀ ਸ਼ਾਮਲ ਹੈ।

ਮਾਮਲੇ ਦੇ ਤਫਤੀਸ਼ੀ ਅਧਿਕਾਰੀ ਐਸ ਆਈ ਅਮੈਨੂਅਲ ਮੱਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਕਿ ਮੁੱਖਬਰ ਦੀ ਇਤਲਾਹ ਤੇ ਘੁਰਾਲਾ ਬਾਈਪਾਸ ਮੁਕੇਰੀਆ ਰੋਡ ਗਲੀ ਵਿੱਚ ਚੁਬਾਰੇ ਤੇ ਰੇਡ ਕਰਕੇ ਨਿੰਮਾ ਪੁਤਰ ਮਹਿੰਦਰਪਾਲ ਸਿੰਘ ਵਾਸੀ ਨੋਸਹਿਰਾ ਮੱੱਝਾ ਸਿੰਘ, ਅਮਿਤ ਕੁਮਾਰ ਪੁੱਤਰ ਜਗਦੀਸ ਰਾਜ ਵਾਸੀ ਪੰਛੀ ਕਲੋਨੀ, ਅੰਕੁਰ ਪੁੱਤਰ ਰਾਮ ਲੁਭਾਇਆ ਵਾਸੀ ਕ੍ਰਿਸ਼ਨਾ ਨਗਰ, ਅਦਿੱਤਿਆ ਪੁੱਤਰ ਜੋਗਿੰਦਰ 5.ਵਰਿੰਦਰ ਕੁਮਾਰ ਪੁੱਤਰ ਉਮ ਪ੍ਰਕਾਸ, ਪਵਨ ਕੁਮਾਰ ਪੁੱਤਰ ਰਾਮ ਮੂਰਤੀ ਵਾਸੀਆਂ ਬਹਿਰਾਮਪੁਰ ਰੋਡ ਗੁਰਦਾਸਪੁਰ, ਜਿੰਮੀ ਕਾਂਤ ਪੁੱਤਰ ਰਾਮ ਲਾਲ ਵਾਸੀ ਬਾਬੋਵਾਲ, ਲਖਵਿੰਦਰ ਪੁੱਤਰ ਕਰਮ ਚੰਦ ਵਾਸੀ ਮੰਡੀ ਗੁਰਦਾਸਪੁਰ, ਐਡਵਿਨ ਪੁੱਤਰ ਯੂਸਫ ਵਾਸੀ ਧਾਰੀਵਾਲ, ਅਸਵਨੀ ਕੁਮਾਰ ਪੁੱਤਰ ਗੋਪਾਲ ਦਾਸ, ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਬੱਲਖੈਰ, ਜੰਗ ਬਹਾਦਰ ਪੁੱਤਰ ਮਦਨ ਮੋਹਨ, ਅੱਕਸ ਪੁੱਤਰ ਸਾਕਾ, ਦੀਪਕ ਸੈਣੀ ਪੁਤਰ ਦਵਿੰਦਰ ਸੈਣੀ ਵਾਸੀਆਂਨ ਗੁਰਦਾਸਪੁਰ ਨੂੰ ਜੂਆ ਖੇਡਦੇ ਕਾਬੂ ਕੀਤਾ ਹੈ। ਮੋਕਾ ਤੋਂ 205,550/-ਰੁਪਏ ਭਾਰਤੀ ਕਰੰਸੀ ਨੋਟ ਅਤੇ 52 ਪੱਤੇ ਤਾਸ ਬਰਾਮਦ ਹੋਏ ਹਨ।

Related Articles

One Comment

Leave a Reply

Your email address will not be published.

Back to top button