Punjab
ਮੰਤਰੀ ਮੰਡਲ ਤੋਂ ਬਾਅਦ ਮਾਨ ਸਰਕਾਰ ਵਲੋਂ 25 IAS , 7 IPS, 99 PCS ਅਤੇ 136 DSP ਦੇ ਤਬਾਦਲੇ
Transfer of 267 administrative officers by the Hon'ble government after the cabinet,
ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਨਾਲ-ਨਾਲ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ। ਸਰਕਾਰ ਵੱਲੋਂ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 267 ਅਧਿਕਾਰੀਆਂ ਵਿੱਚ 25 IAS , 7 IPS, 99 PCS ਅਤੇ 136 DSP ਪੱਧਰ ਦੇ ਅਧਿਕਾਰੀ ਸ਼ਾਮਲ ਹਨ।
1994 ਬੈਚ ਦੇ ਸੀਨੀਅਰ IAS ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ, ਡੀ.ਕੇ ਤਿਵਾੜੀ ਵਧੀਕ ਮੁੱਖ ਸਕੱਤਰ ਟਰਾਂਸਪੋਰਟ, ਰਾਹੁਲ ਭੰਡਾਰੀ ਸਕੱਤਰ ਪਸ਼ੂ ਪਾਲਣ, ਰਾਹੁਲ ਤਿਵਾੜੀ ਪ੍ਰਬੰਧਕੀ ਸਕੱਤਰ ਪੁੱਡਾ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਲਦੀਪ ਬਾਬਾ ਨੂੰ ਆਰ.ਟੀ.ਓ ਲੁਧਿਆਣਾ, ਵਿਨੀਤ ਕੁਮਾਰ ਏ.ਸੀ.ਏ.ਗਲਾਡਾ, ਸੰਯਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਅਤੇ ਵਿਕਰਮਜੀਤ ਸ਼ੇਰਗਿੱਲ ਨੂੰ ਪੀ.ਆਰ.ਟੀ.ਸੀ ਨੂੰ ਐਮ.ਡੀ. ਨਿਯੁਕਤ ਕੀਤਾ ਗਿਆ ਹੈ।