ਰਵਨੀਤ ਬਿੱਟੂ ਨੇ ਕਿਹਾ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੋਵਾਂ ਨੂੰ ਬਾਵਾਸੀਰ ਦੀ ਬਿਮਾਰੀ
Ravneet Bittu said Raja Waring and Pratap Bajwa both have piles disease, let's come to Delhi for treatment.
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਹੁਲ ਗਾਂਧੀ ਨੂੰ ਲੈ ਕੇ ਅੱਤਵਾਦੀ ਕਹਿਣ ਦਾ ਬਿਆਨ ਲਗਾਤਾਰ ਵਿਵਾਦਾਂ ਵਿੱਚ ਹੈ। ਪੰਜਾਬ ਕਾਂਗਰਸ ਦੇ ਲੀਡਰਾਂ ਨੇ ਬਿੱਟੂ ਖਿਲਾਫ਼ ਭੜਾਸ ਕੱਢੀ ਤਾਂ ਹੁਣ ਰਵਨੀਤ ਸਿੰਘ ਬਿੱਟੂ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਇੱਕ ਵੀਡੀਓ ਜਾਰੀ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਪਰ ਲੱਗਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜ਼ਿਆਦਾ ਬਿਮਾਰ ਹਨ। ਬਿੱਟੂ ਨੇ ਕਿਹਾ ਕਿ ਤੁਹਾਡੀ ਬਿਮਾਰੀ ਦਾ ਇਲਾਜ਼ ਦਿੱਲੀ ਵਿੱਚ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਆਖ ਕਿ ਤੁਹਾਡੇ ਇਲਾਜ ਲਈ ਵਧੀਆਂ ਹਸਪਤਾਲ ਦਾ ਪ੍ਰਬੰਧ ਕਰ ਦੇਵਾਂਗਾ।
ਰਵਨੀਤ ਬਿੱਟੂ ਨੇ ਕਿਹਾ ਕਿ ਦਰਅਸਲ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਮੇਰੇ ਕੇਂਦਰ ਵਿੱਚ ਮੰਤਰੀ ਬਣੇ ਜਾਣ ਤੋਂ ਦਿੱਕਤ ਹੈ। ਬਿੱਟੁ ਨੇ ਦੋਵਾਂ ਨੁੰ ਰਾਹੁਲ ਗਾਂਧੀ ਦੇ ਏਜੰਟ ਵੀ ਕਰਾਰ ਦਿੱਤਾ ਹੈ।
ਬੀਤੇ ਦਿਨੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜ੍ਹੇ ਕੀਤੇ ਸਨ ਕਿ ਅਜਿਹਾ ਬਿਆਨ ਨਾ ਸਿਰਫ਼ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਿਕਾਰ ਦੀ ਪੂਰੀ ਘਾਟ ਨੂੰ ਦਰਸਾਉਂਦਾ ਹੈ, ਸਗੋਂ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਚਿੰਤਾਜਨਕ ਅਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ।