ਰਾਜਪਾਲ ਦੇ ਪੁੱਤ ਵੱਲੋਂ ਰਾਜ ਭਵਨ ਦੇ ਇਕ ਅਫ਼ਸਰ ਦੀ ਕੁੱਟਮਾਰ, ਕੇਸ ਦਰਜ
An officer of the Raj Bhavan was beaten up by the governor's son, a case was registered
ਉੜੀਸਾ ਦੇ ਰਾਜਪਾਲ ਰਘੁਬਰ ਦਾਸ ਦੇ ਪੁੱਤਰ ਲਲਿਤ ਕੁਮਾਰ ਵੱਲੋਂ ਰਾਜ ਭਵਨ ਵਿਖੇ ਕੰਮ ਕਰ ਰਹੇ ਇੱਕ ਸਹਾਇਕ ਸੈਕਸ਼ਨ ਅਫਸਰ ‘ਤੇ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ।ਸਹਾਇਕ ਸੈਕਸ਼ਨ ਅਫਸਰ (ਏ.ਐੱਸ.ਓ.) ਵੱਲੋਂ ਦਿੱਤੀ ਸ਼ਿਕਾਇਤ ਤੇ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਏਐਸਓ ਨੇ ਦੋਸ਼ ਲਾਇਆ ਕਿ 7 ਜੁਲਾਈ ਨੂੰ ਪੁਰੀ ਰਾਜ ਭਵਨ ਵਿੱਚ ਰਾਤ ਭਰ ਠਹਿਰਨ ਦੌਰਾਨ ਰਾਜਪਾਲ ਦੇ ਪੁੱਤਰ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਮੂੰਹ ਪਾੜ ਦਿੱਤਾ।
ਏ.ਐਸ.ਓ. ਬੈਕੁੰਠ ਪ੍ਰਧਾਨ ਨੇ ਰਾਜਪਾਲ ਦੇ ਮੁੱਖ ਸਕੱਤਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਰਾਜਪਾਲ ਦੇ ਪੁੱਤਰ ਨੇ ਪੰਜ ਹੋਰਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਜਦੋਂ ਉਹ 7 ਅਤੇ 8 ਜੁਲਾਈ ਨੂੰ ਰਾਸ਼ਟਰਪਤੀ ਦੇ ਦੋ ਦਿਨਾਂ ਦੌਰੇ ਲਈ ਪੁਰੀ ਰਾਜ ਭਵਨ ਵਿੱਚ ਤਾਇਨਾਤ ਸਨ। .
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੇ ਦੌਰੇ ਤੋਂ ਬਾਅਦ 7 ਜੁਲਾਈ ਨੂੰ ਰਾਤ 11:45 ਵਜੇ ਦੇ ਕਰੀਬ ਰਾਜਪਾਲ ਦੇ ਨਿੱਜੀ ਸ਼ੈੱਫ ਆਕਾਸ਼ ਸਿੰਘ ਨੇ ਪ੍ਰਧਾਨ ਨੂੰ ਸੂਚਿਤ ਕੀਤਾ ਕਿ ਲਲਿਤ ਕੁਮਾਰ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ। ਲਲਿਤ ਦੇ ਕਮਰੇ ਵਿਚ ਪਹੁੰਚਣ ‘ਤੇ, ਪ੍ਰਧਾਨ ਨੇ ਦੋਸ਼ ਲਗਾਇਆ ਕਿ ਲਲਿਤ ਨੇ ਜ਼ੁਬਾਨੀ ਤੌਰ ‘ਤੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਫਿਰ ਜਦੋਂ ਉਸ ਨੇ ਇਤਰਾਜ਼ ਕੀਤਾ ਤਾਂ ਉਸ ਨਾਲ ਸਰੀਰਕ ਤੌਰ ‘ਤੇ ਕੁੱਟਮਾਰ ਕੀਤੀ।