ਪੰਜਾਬ ਵਿੱਚ ਮਿਊਂਸੀਪਲ ਚੋਣਾਂ ਦਾ ਐਲਾਨ ਅਜੇ ਨਹੀਂ ਹੋਇਆ ਹੈ, ਪਰ ਪੰਜਾਬ ਕਾਂਗਰਸ ਨੇ ਇਸ ਦੀ ਤਿਆਰੀ ਅਰੰਭ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਲਈ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਪੰਜਾਬ ਪ੍ਰਧਾਨ ਵੱਲੋਂ 5 ਜ਼ਿਲ੍ਹਿਆਂ ‘ਚ ਸਕਰੀਨਿੰਗ ਕਮੇਟੀ ਲਈ 5-5 ਮੈਂਬਰਾਂ ਨੂੰ ਚੁਣਿਆ ਗਿਆ ਹੈ।
ਇਸ ਤਹਿਤ ਅੰਮ੍ਰਿਤਸਰ ਕਾਰਪੋਰੇਸ਼ਨ ਲਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਕਮੇਟੀ ਚੇਅਰਮੈਨ, ਲੁਧਿਆਣਾ ਕਾਰਪੋਰੇਸ਼ਨ ਲਈ ਰਾਣਾ ਕੰਵਰਪਾਲ ਸਿੰਘ, ਜਲੰਧਰ ਲਈ ਗੁਰਕੀਰਤ ਸਿੰਘ, ਪਟਿਆਲਾ ਲਈ ਕੁਲਜੀਤ ਸਿੰਘ ਨਾਗਰਾ ਅਤੇ ਫਗਵਾੜਾ ਕਾਰਪੋਰੇਸ਼ਨ ਲਈ ਅਰੁਣਾ ਚੌਧਰੀ ਨੂੰ ਕਮੇਟੀ ਚੇਅਰਮੈਨ ਵੱਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸਤੋਂ ਇਲਾਵਾ ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਲਈ ਸਟੇਟ ਇਲੈਕਸ਼ਨ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 43 ਮੈਂਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ।