ਰਿਸ਼ਵਤ ‘ਚ 5 ਕਿੱਲੋ ਆਲੂ ਮੰਗਣ ਵਾਲਾ ਥਾਣੇਦਾਰ ਮੁਅੱਤਲ
The police officer who asked for 5 kilos of potatoes as a bribe was suspended
ਅਕਸਰ ਥਾਣਿਆਂ ਅਤੇ ਪੁਲਿਸ ਵਾਲਿਆਂ ਵੱਲੋਂ ਰਿਸ਼ਵਤ ਮੰਗਣ ਦੇ ਮਾਮਲੇ ਸੁਣੇ ਹਨ। ਕਈ ਵਾਰ ਲੋਕਾਂ ਤੋਂ ਰਿਸ਼ਵਤ ਵਜੋਂ ਮੋਟੀ ਰਕਮ ਵੀ ਮੰਗੀ ਜਾਂਦੀ ਹੈ, ਜਿਸ ‘ਤੇ ਰਿਸ਼ਵਤ ਮੰਗਣ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ। ਹਾਲਾਂਕਿ ਰਿਸ਼ਵਤ ਮੰਗਣ ਦਾ ਅਜਿਹਾ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।
ਹਾਕੀ ਟੀਮ ਨੀਲੀਆਂ ਪੱਗਾਂ ਸਜਾ ਕੇ ਸ੍ਰੀ ਦਰਬਾਰ ਸਾਹਿਬਹੋਈ ਨਤਮਸਤ, ਓਲੰਪਿਕ ਮੈਡਲ ਜੇਤੂ ਸਿੰਘ ਨੇ ਠੁਕਰਾਈ ਸਰਕਾਰੀ ਨੌਕਰੀ
ਦਰਅਸਲ, ਯੂਪੀ ਪੁਲਿਸ ਦੇ ਸਬ ਇੰਸਪੈਕਟਰ ਨੇ ਰਿਸ਼ਵਤ ਵਜੋਂ 5 ਕਿਲੋ ਆਲੂ ਮੰਗੇ ਹਨ। ਜਾਂਚ ਤੋਂ ਬਾਅਦ 5 ਕਿਲੋ ਦੀ ਮੰਗ ਕਰਨ ਵਾਲੇ ਸਬ-ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪੰਜਾਬ ‘ਚ ਭਾਰੀ ਮੀਂਹ! ਚੋਅ ‘ਚ ਡਿੱਗੀ ਇਨੋਵਾ ਗੱਡੀ, ਇਕੋ ਪਰਿਵਾਰ ਦੇ 10 ਜੀਅ ਰੁੜ੍ਹੇ, 9 ਲਾਸ਼ਾਂ ਬਰਾਮਦ
ਜਾਣਕਾਰੀ ਮੁਤਾਬਕ ਇਕ ਆਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੋਸ਼ੀ ਪੁਲਸ ਮੁਲਾਜ਼ਮ ਇਕ ਕਿਸਾਨ ਤੋਂ 5 ਕਿਲੋ ਆਲੂ ਮੰਗਦਾ ਸੁਣਿਆ ਜਾ ਰਿਹਾ ਹੈ। ਹਾਲਾਂਕਿ, ਕਿਸਾਨ 5 ਕਿਲੋ ਆਲੂ ਦੀ ਮੰਗ ਪੂਰੀ ਕਰਨ ਤੋਂ ਅਸਮਰੱਥਾ ਪ੍ਰਗਟ ਕਰਦਾ ਹੈ ਅਤੇ ਬਦਲੇ ਵਿੱਚ 2 ਕਿਲੋ ਆਲੂ ਦੇਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਕਾਂਸਟੇਬਲ ਗੁੱਸੇ ‘ਚ ਆ ਜਾਂਦਾ ਹੈ ਅਤੇ 5 ਕਿਲੋ ਆਲੂ ਦੀ ਜ਼ਿੱਦ ਕਰਦਾ ਹੈ। ਬਾਅਦ ‘ਚ ਦੋਵਾਂ ਵਿਚਾਲੇ 3 ਕਿਲੋ ‘ਤੇ ਸੌਦਾ ਤੈਅ ਹੋਇਆ।