India

ਰਿਸ਼ਵਤ ਲੈਣ ਦੇ ਦੋਸ਼ ‘ਚ ਭ੍ਰਿਸ਼ਟ DSP ਨੂੰ ਡਿਮੋਟ ਕਰਕੇ ਬਣਾਇਆ ਸਿਪਾਹੀ

ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਿਸ਼ਵਤ ਲੈਣ ਦੇ ਦੋਸ਼ ਵਿਚ ਪੁਲਿਸ ਅਧਿਕਾਰੀ ਨੂੰ ਡਿਮੋਟ ਕਰਕੇ ਸਿਪਾਹੀ ਬਣਾ ਦਿੱਤਾ ਹੈ। ਗ੍ਰਹਿ ਵਿਭਾਗ ਦੀ ਤਰਫੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।

ਦਰਅਸਲ, ਰਾਮਪੁਰ ਸਦਰ ਦੇ ਤਤਕਾਲੀ ਸਰਕਲ ਅਫ਼ਸਰ/ਡਿਪਟੀ ਸੁਪਰਡੈਂਟ ਵਿਦਿਆ ਕਿਸ਼ੋਰ ਸ਼ਰਮਾ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਉਸ ਦੇ ਅਹੁਦੇ ਤੋਂ ਵਾਪਸ ਭੇਜ ਦਿੱਤਾ ਗਿਆ ਹੈ।

ਸੀਓ ਵਿਦਿਆ ਕਿਸ਼ੋਰ ਸ਼ਰਮਾ ਉਤੇ ਰਾਮਪੁਰ ‘ਚ ਤਾਇਨਾਤੀ ਦੌਰਾਨ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ।

ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਜਾਣ ਉਤੇ ਕਾਰਵਾਈ ਕੀਤੀ ਗਈ ਹੈ। ਵਿਦਿਆ ਕਿਸ਼ੋਰ ਸ਼ਰਮਾ ਦੀ ਨਿਯੁਕਤੀ ਯੂਪੀ ਪੁਲਿਸ ‘ਚ ਕਾਂਸਟੇਬਲ ਦੇ ਅਹੁਦੇ ‘ਤੇ ਹੋਈ ਸੀ, ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਡੀਐੱਸਪੀ ਦੇ ਅਹੁਦੇ ਉਤੇ ਪਹੁੰਚ ਗਿਆ ਸੀ।

ਇਹ ਸੀ ਸਾਰਾ ਮਾਮਲਾ
ਦੱਸਣਯੋਗ ਹੈ ਕਿ ਇਕ ਸਾਲ ਪਹਿਲਾਂ ਵਿਦਿਆ ਕਿਸ਼ੋਰ ਸ਼ਰਮਾ ਉਤੇ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮ ਲੱਗੇ ਸਨ। ਇੰਨਾ ਹੀ ਨਹੀਂ, ਮੁੱਖ ਮੰਤਰੀ ਦੀ ਜਨ ਸਭਾ ਤੋਂ ਪਹਿਲਾਂ ਰਾਮਪੁਰ ‘ਚ ਇਕ ਔਰਤ ਨੇ ਆਤਮਦਾਹ ਕਰਨ ਦੀ ਚਿਤਾਵਨੀ ਦਿੱਤੀ ਸੀ।

ਔਰਤ ਨੇ ਦੋਸ਼ ਲਾਇਆ ਕਿ ਸਵਾਮੀ ਵਿਵੇਕਾਨੰਦ ਹਸਪਤਾਲ ਦੇ ਸੰਚਾਲਕ ਵਿਨੋਦ ਯਾਦਵ ਅਤੇ ਤਤਕਾਲੀ ਇੰਸਪੈਕਟਰ ਗੰਜ ਰਾਮਵੀਰ ਯਾਦਵ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਸਬੰਧੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਸੀਓ ਵਿਦਿਆ ਕਿਸ਼ੋਰ ਵੱਲੋਂ ਪੰਜ ਲੱਖ ਦੀ ਰਿਸ਼ਵਤ ਲੈਣ ਦਾ ਵੀਡੀਓ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ।

Related Articles

Leave a Reply

Your email address will not be published.

Back to top button