Punjab
ਲਤੀਫ਼ਪੁਰਾ ਦੀ ਤਰਜ਼ 'ਤੇ ਹੁਣ ਅੰਮ੍ਰਿਤਸਰ 'ਚ 800 ਤੋਂ ਵੱਧ ਘਰ ਖਾਲੀ ਕਰਨ ਦਾ ਆਦੇਸ਼

ਲਤੀਫ਼ਪੁਰਾ ਦੀ ਤਰਜ਼ ‘ਤੇ ਹੁਣ ਗੁਰੂ ਨਗਰੀ ‘ਚ ਵੀ 800 ਤੋਂ ਵੱਧ ਘਰ ਖਾਲੀ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਇਹ ਘਟਨਾ ਅੰਮ੍ਰਿਤਸਰ ਦੀ ਝਬਾਲ ਰੋਡ ‘ਤੇ ਸਥਿਤ ਸ਼ਹੀਦ ਊਧਮ ਸਿੰਘ ਕਾਲੋਨੀ ਦੀ ਦੱਸੀ ਜਾ ਰਹੀ ਹੈ ਜਿਥੇ ਵਕਫ਼ ਬੋਰਡ ਵੱਲੋਂ ਵਸਨੀਕਾਂ ‘ਤੇ ਲਗਾਤਾਰ ਘਰ ਖਾਲੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।