Punjab
ਲੜਕੀ ਦੇ ਵਿਆਹ ‘ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਫੋਟੋਗ੍ਰਾਫਰ ਦੀ ਹੋਈ ਮੌਤ !
Photographer dies while working at girl's wedding!
ਬੁਢਲਾਡਾ ਬਲਾਕ ਦੇ ਨਾਲ ਪੈਂਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਇੱਕ ਲੜਕੀ ਦੇ ਵਿਆਹ ‘ਤੇ ਫੋਟੋਗ੍ਰਾਫੀ ਦਾ ਕੰਮ ਕਰਨ ਗਏ ਮੱਖਣ ਸਿੰਘ ਪੁੱਤਰ ਰਾਮ ਸਿੰਘ ਸ਼ਗਨਾਂ ਵਾਲੇ ਘਰ ਵਿੱਚ ਪਰਿਵਾਰ ਵੱਲੋਂ ਕੀਤੇ ਜਾ ਰਹੇ ਸ਼ਗਨ ਆਪਣੇ ਕੈਮਰੇ ਵਿੱਚ ਕੈਦ ਕਰ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਫੋਟੋਗ੍ਰਾਫਰ ਮੱਖਣ ਸਿੰਘ ਦੇ ਸਿਰ ਵਿੱਚ ਅਚਾਨਕ ਦਰਦ ਹੋਣ ਲੱਗਾ ਅਤੇ ਨਾਲ ਹੀ ਸਾਰੇ ਸਰੀਰ ਵਿੱਚ ਇਕਦਮ ਦਰਦ ਉੱਠ ਚੁੱਕਾ, ਜਿਸ ਨੂੰ ਦੇਖਦਿਆਂ ਉਸਨੇ ਆਪਣਾ ਕੈਮਰਾ ਧਰਤੀ ਤੇ ਰੱਖ ਦਿੱਤਾ ਅਤੇ ਆਪ ਕੁਰਸੀ ਤੋਂ ਇੱਕ ਦਮ ਡਿੱਗ ਗਿਆ।
ਅਚਾਨਕ ਸ਼ਗਨਾਂ ਵਾਲੇ ਘਰ ਵਿੱਚ ਇਕਦਮ ਹੋਲ ਪੈ ਗਏ, ਦੇਖਦੇ ਹੀ ਦੇਖਦੇ ਸਾਰਾ ਪਰਿਵਾਰ ਫੋਟੋਗ੍ਰਾਫਰ ਦੇ ਕੋਲ ਪਹੁੰਚ ਗਿਆ। ਉਸ ਸਮੇਂ ਤੱਕ ਫੋਟੋਗ੍ਰਾਫਰ ਮੱਖਣ ਸਿੰਘ ਦਮ ਤੋੜ ਚੁੱਕਾ ਸੀ।