

ਆਗਰਾ ਦੇ ਇਤਮਾਦਪੁਰ ਵਿੱਚ ਵਿਆਹ ਸਮਾਗਮ ਵਿੱਚ ਰਸਗੁੱਲੇ ਮੁੱਕਣ ਕਾਰਨ ਹੋਈ ਲੜਾਈ ‘ਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਤੇ ਪੰਜ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਮੁਹੱਲਾ ਸ਼ੇਖਾਂ ਨਿਵਾਸੀ ਉਸਮਾਨ ਦੀਆਂ ਬੇਟੀਆਂ ਦੇ ਵਿਆਹ ਸਮਾਰੋਹ ‘ਚ ਹੋਈ। ਰਸਗੁੱਲੇ ਮੁੱਕਣ ਕਾਰਨ ਲਾੜੀ ਅਤੇ ਲਾੜੇ ਦੀਆਂ ਧਿਰਾਂ ਵਿੱਚ ਬਹਿਸ ਹੋ ਗਈ ਤੇ ਛੇਤੀ ਹੀ ਮਾਰਕੁੱਟ ਸ਼ੁਰੂ ਹੋ ਗਈ।
ਨੌਜਵਾਨ ‘ਤੇ ਕਿਸੇ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਗੰਭੀਰ ਜ਼ਖਮੀ ਸੰਨੀ (22) ਨੂੰ ਪਹਿਲਾਂ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ ਅਤੇ ਫਿਰ ਆਗਰਾ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ‘ਚ ਰੈਫਰ ਕੀਤਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।