Entertainment
ਵਿਆਹ ਦੀ ਪਹਿਲੀ ਰਾਤ ਲਾੜੇ ਦੀ ਕਮਰੇ ‘ਚ ਵੜਦੇ ਹੀ ਨਿਕਲੀਆ ਚੀਕਾਂ, ਜਾਣੋ ਕੀ ਵਜ੍ਹਾ
On the first night of marriage, as soon as the groom entered the room, there were screams, know the reason
ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਨਵ-ਵਿਆਹੀ ਦੁਲਹਨ ਦਾ ਰੰਗ ਦੇਖ ਕੇ ਗੁੱਸੇ ਵਿੱਚ ਆ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਇਹ ਪੂਰਾ ਮਾਮਲਾ ਸਿਕੰਦਰਾ ਥਾਣਾ ਖੇਤਰ ਦਾ ਹੈ। ਨੌਜਵਾਨ ਪਹਿਲਾਂ ਤਾਂ ਲੜਕੀ ਦਾ ਰੰਗ-ਰੂਪ ਦੇਖ ਕੇ ਵਿਆਹ ਲਈ ਰਾਜ਼ੀ ਹੋ ਗਿਆ ਅਤੇ ਜਦੋਂ ਵਿਆਹ ਹੋਇਆ ਤਾਂ ਲੜਕੀ ਦਾ ਅਸਲੀ ਰੂਪ ਦੇਖ ਕੇ ਉਹ ਗੁੱਸੇ ‘ਚ ਆ ਗਿਆ।
ਸੁਹਾਗਰਾਤ ਨੂੰ ਜਿਉਂ ਹੀ ਨੌਜਵਾਨ ਨੇ ਲਾੜੀ ਦਾ ਘੁੰਡ ਚੁੱਕਿਆ ਤਾਂ ਉਸ ਦੇ ਹੋਸ਼ ਉੱਡ ਗਏ। ਇਸ ਮਾਮਲੇ ਨੂੰ ਲੈ ਕੇ ਨੌਜਵਾਨ ਹੁਣ ਫੈਮਿਲੀ ਕਾਊਂਸਲਿੰਗ ਸੈਂਟਰ ਪਹੁੰਚ ਗਿਆ ਹੈ। ਵਿਆਹ ਤੋਂ ਬਾਅਦ ਨੌਜਵਾਨ ਨੇ ਆਪਣੀ ਪਤਨੀ ਦੇ ਰੰਗ-ਰੂਪ ‘ਤੇ ਇਤਰਾਜ਼ ਜਤਾਇਆ ਹੈ ਅਤੇ ਉਸ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ।
ਨੌਜਵਾਨ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਪਹਿਲਾਂ ਲੜਕੀ ਦਾ ਮੇਕਅਪ ਕਰ ਉਸਨੂੰ ਗੋਰਾ ਕੀਤਾ ਗਿਆ ਜਦੋਂ ਕਿ ਉਸ ਦਾ ਅਸਲੀ ਰੰਗ ਕਾਲਾ ਸੀ। ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।
ਨੌਜਵਾਨ ਆਪਣੀ ਪਤਨੀ ਨਾਲ ਉਸ ਦੀ ਰੰਗਤ ਨੂੰ ਲੈ ਕੇ ਲਗਾਤਾਰ ਝਗੜਾ ਕਰ ਰਿਹਾ ਹੈ ਅਤੇ ਉਸ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਹੈ। ਮੀਡੀਆ ਰਿਪੋਰਟ ਮੁਤਾਬਕ ਫੈਮਿਲੀ ਕਾਊਂਸਲਿੰਗ ਸੈਂਟਰ ਦੇ ਕੌਂਸਲਰ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਨੌਜਵਾਨ ਨੂੰ ਸਮਝਾਇਆ ਗਿਆ।
ਹਾਲਾਂਕਿ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ ਵੀ ਦਿੱਤੀ ਗਈ ਹੈ। ਕੌਂਸਲਰ ਨੇ ਦੱਸਿਆ ਕਿ ਪਤੀ ਦਾ ਕਹਿਣਾ ਹੈ ਕਿ ਉਸ ਨੂੰ ਵਿਆਹ ਤੋਂ ਬਾਅਦ ਲੜਕੀ ਦੇ ਅਸਲ ਰੰਗ ਦਾ ਪਤਾ ਲੱਗਾ।