World

ਵੱਡਾ ਹਾਦਸਾ: Google ਨੇ ਲਈ 2 ਸਕੇ ਭਰਾਵਾਂ ਦੀ ਜਾਨ , 3 ਲੋਕਾਂ ਦੀ ਮੌਤ

Google Maps took the lives of 2 brothers, 3 people died

ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਪੁਲ ‘ਤੇ ਚੜ੍ਹੀ ਕਾਰ ਰਾਮਗੰਗਾ ਨਦੀ ‘ਚ ਜਾ ਡਿੱਗੀ। ਹਾਦਸੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਮਗੰਗਾ ਨਦੀ ‘ਤੇ ਬਣਿਆ ਪੁਲ ਟੁੱਟਿਆ ਹੋਇਆ ਸੀ। ਡਰਾਈਵਰ ਗੂਗਲ ਮੈਪ ਦੀ ਮਦਦ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਤੱਕ ਡਰਾਈਵਰ ਨੂੰ ਪਤਾ ਲੱਗਾ ਕਿ ਅੱਗੇ ਕੋਈ ਸੜਕ ਨਹੀਂ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

 

ਐਤਵਾਰ ਸਵੇਰੇ ਅੱਲਾਪੁਰ ਪਿੰਡ ਦੇ ਲੋਕ ਖੇਤਾਂ ਵੱਲ ਨਿਕਲੇ। ਜਦੋਂ ਕੁਝ ਲੋਕ ਰਾਮਗੰਗਾ ਵੱਲ ਵਧੇ ਤਾਂ ਉਨ੍ਹਾਂ ਦੇਖਿਆ ਕਿ ਪਾਣੀ ਵਿਚ ਖੂਨ ਵਹਿ ਰਿਹਾ ਸੀ। ਅੱਗੇ ਜਾ ਕੇ ਦੇਖਿਆ ਕਿ ਇੱਕ ਕਾਰ ਡਿੱਗੀ ਹੋਈ ਸੀ, ਜਿਸ ਵਿੱਚ ਤਿੰਨ ਵਿਅਕਤੀ ਫਸੇ ਹੋਏ ਸਨ। ਤਿੰਨਾਂ ਦੀ ਮੌਤ ਹੋ ਚੁੱਕੀ ਸੀ। 

Back to top button