Punjab
ਪੰਜਾਬ ‘ਚ ਹਿਮਾਚਲ ਦੀਆਂ ਬੱਸਾਂ ਦੀ ਫਿਰ ਕੀਤੀ ਭੰਨਤੋੜ, ਪੁਲਿਸ ਅਧਿਕਾਰੀ ਨੇ ਕਿਹਾ ਏ ਪੰਜਾਬੀਆਂ ਦਾ ਕੰਮ ਨਹੀਂ !

ਪੰਜਾਬ ‘ਚ ਹਿਮਾਚਲ ਦੀਆਂ 4 ਬੱਸਾਂ ਦੀ ਫਿਰ ਕੀਤੀ ਭੰਨਤੋੜ, ਲਿਖੇ ਖਾਲਿਸਤਾਨੀ ਨਾਅਰੇ, ਮਾਮਲਾ ਦਰਜ
ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਦਿਨ ਵੀ ਅੰਮ੍ਰਿਤਸਰ ਵਿੱਚ 4 HRTC ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸ਼ਰਾਰਤੀ ਅਨਸਰਾਂ ਨੇ ਇਨ੍ਹਾਂ ਬੱਸਾਂ ਦੀ ਭੰਨਤੋੜ ਕੀਤੀ ਅਤੇ ਬੱਸਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ। ਇਸ ਮਾਮਲੇ ਵਿੱਚ ਐੱਚਆਰਟੀਸੀ ਹਮੀਰਪੁਰ ਡਿਪੂ ਦੇ ਡਿਵੀਜ਼ਨਲ ਮੈਨੇਜਰ ਦੀ ਤਰਫ਼ੋਂ ਅੰਮ੍ਰਿਤਸਰ ਵਿੱਚ ਐੱਫਆਈਆਰ ਦਰਜ ਕਰਵਾਈ ਗਈ ਹੈ।