ਅਕਾਲੀ ਦਲ 100 ਸਾਲਾ ਦਾ ਤਾਂ ਹੋ ਗਿਆ ਪਰ ਇਕ ਆਪਣਾ ਉਮੀਦਵਾਰ ਤੱਕ ਪੈਦਾ ਨਹੀਂ ਕਰ ਸਕਿਆ
ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਚੰਡੀਗੜ੍ਹ ਸੀਟ ਤੋਂ ਵੀ ਉਮੀਦਵਾਰ ਦਾ ਨਾਂਅ ਸ਼ਾਮਲ ਹੈ। ਉਮੀਦਵਾਰਾਂ ਦੇ ਨਾਂਅ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਲੀਡਰ ਮਹਿੰਦਰ ਕੇਪੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਕੀਤਾ। ਇਸ ਮੌਕੇ ਮੀਡੀਆ ਦੇ ਮੁਖਾਤਬ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਟਿਕਟਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਲੰਧਰ ਤੋਂ ਮਹਿੰਦਰ ਕੇਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਬਣਾਇਆ ਗਿਆ ਹੈ। ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਦਿੱਤੀ ਗਈ ਹੈ। ਫਿਰੋਜ਼ਪੁਰ ਤੋਂ ਬੌਬੀ ਮਾਨ ਨੂੰ ਟਿਕਟ ਦਿੱਤੀ ਗਈਹੈ।
ਕਿਹੜੇ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
1 ਹਰਸਿਮਰਤ ਕੌਰ ਬਾਦਲ – ਬਠਿੰਡਾ
2 ਨਰਦੇਵ ਸਿੰਘ ਬੌਬੀ ਮਾਨ -ਫਿਰੋਜ਼ਪੁਰ
3 ਰਣਜੀਤ ਸਿੰਘ ਢਿੱਲੋਂ – ਲੁਧਿਆਣਾ
4 ਸੋਹਣ ਸਿੰਘ ਠੰਡਲ – ਹੁਸ਼ਿਆਰਪੁਰ
5 ਮੁਹਿੰਦਰ ਸਿੰਘ ਕੇ.ਪੀ – ਜਲੰਧਰ
6.ਹਰਦੀਪ ਸਿੰਘ ਬੁਟਰੇਲਾ – ਚੰਡੀਗੜ੍ਹ
ਜਲੰਧਰ ਦੇ ਇਕ ਧਾਰਮਿਕ ਆਗੂ ਹਰਬੰਸ ਸਿੰਘ ਨੇ ਕਿਹਾ ਕਿ ਇਹ ਬਹੁਤ ਵਡੀ ਤ੍ਰਾਸਦੀ ਹੈ ਇਕ ਪਾਸੇ ਤਾ ਅਕਾਲੀ ਦਲ ਪ੍ਰਧਾਨ ਵਲੋਂ ਦਸਿਆ ਜਾ ਰਿਹਾ ਹੈ ਕਿ ਅਕਾਲੀ ਦਲ 100 ਸਾਲ ਦਾ ਹੋ ਗਿਆ ਹੈ ਓਨਾ ਕਿਹਾ ਕਿ ਇਹ ਵਡੇ ਵਡੇ ਦਾਅਵੇ ਕਰਨ ਵਾਲਿਆਂ ਨੂੰ 100 ਸਾਲ ਵਿਚ ਆਪਣਾ ਇਕ ਉਮੀਦਵਾਰ ਵੀ ਨਹੀਂ ਪੈਦਾ ਹੋ ਸਕਿਆ ,ਅਕਾਲੀ ਪਾਰਟੀ ਵਲੋਂ ਇਕ ਦਲ ਬਦਲੂ ਕਾਂਗਰਸੀ ਆਗੂ ਨੂੰ ਅਕਾਲੀ ਦਲ ਦਾ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਹੈ