PoliticsPunjabReligious

ਸੁਖਵੀਰ ਬਾਦਲ ਵਲੋਂ SGPC ਦੀ ਪ੍ਰਧਾਨਗੀ ਲਈ ਆਪਣੇ ਉਮੀਦਵਾਰ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੀ ਹੋਣਗੇ। ਉਨ੍ਹਾਂ ਦੀ ਟੱਕਰ ਬੀਬੀ ਜਗੀਰ ਕੌਰ ਨਾਲ ਹੋ ਸਕਦੀ ਹੈ। ਪਾਰਟੀ ਦੇ ਬੁਲਾਰੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਕਿ 9 ਨਵੰਬਰ ਨੂੰ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਸਾਲਾਨਾ ਚੋਣਾਂ ਲਈ ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ।

 

ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇਜਲਾਸ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਜਨਰਲ ਇਜਲਾਸ ਸ਼ੁਰੂ ਹੋਣ ਤੋਂ ਐਨ ਪਹਿਲਾਂ ਹੀ ਉਮੀਦਵਾਰ ਦਾ ਐਲਾਨ ਕਰਦਾ ਸੀ।

ਬੀਬੀ ਜਗੀਰ ਕੌਰ ਨੇ ਦੱਬੇ ਸੱਚ ਕੀਤੇ ਉਜਾਗਰ

ਸ਼੍ਰੋਮਣੀ ਕਮੇਟੀ ਉਪਰ ਸਮੁੱਚੀ ਸਿੱਖ ਕੌਮ ਦਾ ਹੱਕ ਹੈ ਤੇ ਸਿੱਖ ਕੇਵਲ ਅਕਾਲੀ ਦਲ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆਂ ‘ਚ ਵੱਸਦੇ ਹਨ। ਜਦੋਂ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਹੈ ਤਾਂ ਦੁਨੀਆਂ ਭਰ ਦੇ ਸਿੱਖਾਂ ‘ਚ ਲਫਾਫਾ ਕਲਚਰ ਦੀਆਂ ਗੱਲਾਂ ਹੁੰਦੀਆਂ ਹਨ। ਸੰਗਤ ਮਹਿਸੂਸ ਕਰਦੀ ਹੈ ਕਿ ਇਸ ਪ੍ਰਥਾ ਨੂੰ ਬਹਾਲ ਕੀਤਾ ਜਾਵੇ।ਮੈਂ ਕਦੇ ਵੀ ਚੋਣ ਲੜਨ ਦੀ ਇਛੁਕ ਨਹੀਂ ਸੀ।ਲੋਕ ਇਸ ਵੇਲੇ ਅਕਾਲੀ ਦਲ ਦੇ ਖਿਲਾਫ਼ ਸਨ ਤੇ ਇਹ ਵੇਲਾ ਸੀ ਇਸ ਨੂੰ ਕਵਰ ਕੀਤਾ ਜਾਵੇ ਜਿਸਦੀ ਮੈਨੂੰ ਸਜ਼ਾ ਮਿਲੀ।ਬੀਬੀ ਜਗੀਰ ਕੌਰ ਨੇ ਕਿਹਾ, “ਅਕਾਲੀ ਦਲ ਦੇ ਆਈ ਟੀ ਵਿੰਗ ਨੇ ਮੇਰੇ ਖਿਲ਼ਾਫ ਰੱਜ ਕੇ ਕੂੜ ਪ੍ਰਚਾਰ ਕੀਤਾ। ਉਹ ਗੱਲਾਂ ਕੀਤੀਆਂ ਜਿਹਨਾਂ ਨੂੰ ਕੋਈ ਔਰਤ ਸੁਣ ਨਹੀਂ ਸਕਦੀ ਪਰ ਅੱਜ ਮੇਰੀ ਅਣਖ ਕਹਿੰਦੀ ਹੈ ਕਿ ਉਹਨਾਂ ਬੇਗੈਰਤ ਲੋਕਾਂ ‘ਚ ਨਾ ਜਾ ਕੇ ਬੈਠਾਂ।

ਬੀਬੀ ਜਗੀਰ ਕੌਰ ਨੇ ਕਿਹਾ, “ਮੈਂ ਸੋਚਿਆ ਸੀ ਕਿ ਮੈਂ ਅਕਾਲੀ ਦਲ ਦੀ ਬਹੁਤ ਭਰੋਸੇਯੋਗ ਹਾਂ ਮੇਰੀ ਗੱਲ ਜ਼ਰੂਰ ਮੰਨਣਗੇ।ਮੈਂ ਪਰਦੇ ਨਾਲ ਸੁਖਬੀਰ ਬਾਦਲ ਨੂੰ ਕਿਹਾ ਕਿ ਹੁਣ ਵਕਤ ਹੈ ਕਿ ਇਸ ਪ੍ਰਥਾ ‘ਚ ਤਬਦੀਲੀ ਲਿਆਂਦੀ ਜਾਵੇ ਪਰ ਇਸ ਦੇ ਉਲਟ ਪਾਰਟੀ ਨੇ ਮੇਰੇ ‘ਤੇ ਜੋ ਕਾਰਵਾਈ ਕੀਤੀ ਹੈ ਇਸ ਤੋਂ ਸਪੱਸ਼ਟ ਹੈ ਕਿ ਇਹਨਾਂ ਦੇ ਦਫ਼ਤਰ ‘ਚ ਜਾਣਕਾਰੀ ਸੀ ਤੇ ਅੱਜ ਸਿਰਫ਼ ਮੇਰੇ ‘ਤੇ ਪ੍ਰੈਸ਼ਰ ਪਾਉਣ ਲਈ ਇਹ ਕਾਰਵਾਈ ਹੋਈ ਹੈ

Leave a Reply

Your email address will not be published.

Back to top button