

ਸਾਂਝ ਕੇਂਦਰ ਸੇਵਾਵਾਂ, ਔਨਲਾਈਨ ਸਾਈਬਰ ਠੱਗੀ, ਪੁਲੀਸ ਹੈਲਪ ਲਾਈਨ ਨੰਬਰ ਅਤੇ ਟ੍ਰੈਫ਼ਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ
ਜਲੰਧਰ, ਐਚ ਐਸ ਚਾਵਲਾ।
ADGP ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ SSP ਜਲੰਧਰ ਦਿਹਾਤੀ ਸ. ਸਵਰਨਦੀਪ ਸਿੰਘ PPS ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ਼੍ਰੀਮਤੀ ਮਨਜੀਤ ਕੌਰ PPS ਜਿਲਾ ਕਮਿਉਨਿਟੀ ਪੁਲਿਸ ਅਫਸਰ ਜਲੰਧਰ ਦਿਹਾਤੀ ਜੀ ਦੀ ਦੇਖ ਰੇਖ ਹੇਠ ਅੱਜ ਮਿਤੀ 12.09.2022 ਨੂੰ ਇੰਚਾਰਜ ਜਿਲਾ ਸਾਂਝ ਕੇਂਦਰ SI ਪੂਰਨ ਸਿੰਘ ਜੀ ਦੀ ਸੁਪਰਵਿਜ਼ਨ ਹੇਠ ਟ੍ਰੈਫਿਕ ਐਜੂਕੇ਼ਸ਼ਨ ਸੈਲ ਜਲੰਧਰ ਦਿਹਾਤੀ ਦੇ ਸਹਿਯੋਗ ਨਾਲ ਸ. ਕਸ਼ਮੀਰਾ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਕਰਾੜੀ ਜਲੰਧਰ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ 100 ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਗਏ।
ਇਸ ਸੈਮੀਨਾਰ ਦੌਰਾਨ SI ਪੂਰਨ ਸਿੰਘ ਵੱਲੋਂ ਸਾਂਝ ਕੇਂਦਰਾਂ ਵੱਲੋ ਦਿਤੀਆਂ ਸੇਵਾਵਾਂ ਅਤੇ ਔਨਲਾਈਨ ਸਾਈਬਰ ਠੱਗੀ ਸੰਬੰਧੀ ਹੈਲਪ ਲਾਈਨ 1930 ਬਾਰੇ ਜਾਗਰੂਕ ਕੀਤਾ ਗਿਆ। SI ਮੀਨਾ ਕੁਮਾਰੀ ਪਵਾਰ ਨੇ ਔਰਤਾਂ, ਬੱਚਿਆ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਪੁਲੀਸ ਹੈਲਪ ਲਾਈਨ ਨੰਬਰ 181, 112 ਅਤੇ 1091 ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ASI ਸੁਖਜਿੰਦਰ ਸਿੰਘ ਵੱਲੋਂ ਟ੍ਰੈਫ਼ਿਕ ਨਿਯਮਾਂ ਤੋਂ ਜਾਗਰੂਕ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਸ਼ਰਮਾ, ਸੁਰਜੀਤ ਲਾਲ ਲੈਕਚਰਾਰ, ਸੁਰਜੀਤ ਸਿੰਘ, ਸਰਪੰਚ ਸੁਰਿੰਦਰ ਕੁਮਾਰ ਬੰਗੜ, ASI ਨਰਿੰਦਰ ਸਿੰਘ ਜਿਲਾ ਸਾਂਝ ਕੇਂਦਰ, ASI ਜਗਤਾਰ ਸਿੰਘ ਸਾਂਝ ਕੇਂਦਰ ਕਰਤਾਰਪੁਰ, ਮੁੱਖ ਸਿਪਾਹੀ ਬਲਵਿੰਦਰ ਸਿੰਘ, ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ, ਸੀਨੀਅਰ ਸਿਪਾਹੀ ਜਸਵੀਰ ਸਿੰਘ ਅਤੇ ਸਕੂਲ ਦਾ ਹੋਰ ਸਟਾਫ ਮੈਂਬਰ ਹਾਜਰ ਸਨ।