




ਲੁਧਿਆਣਾ ਦੇ ਐਮ ਜੀ ਐਮ ਸਕੂਲ ‘ਚ 11 ਟੀਚਰ ਕੱਢੇ ਜਾਣ ਨੂੰ ਲੈ ਕੇ ਹੰਗਾਮਾ ਹੋਇਆ ਹੈ। ਦੱਸਦੀਏ ਕਿ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਦੇ ਵਿੱਚ ਹੰਗਾਮਾ ਕੀਤਾ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 11 ਟੀਚਰਾਂ ਨੂੰ ਸਕੂਲ ਦੇ ਵਿੱਚੋਂ ਬਿਨਾਂ ਵਜ੍ਹਾ ਹੀ ਕੱਢਿਆ ਗਿਆ ਹੈ। ਉਧਰ ਜਿੱਥੇ ਬੱਚਿਆਂ ਨੇ ਉਹਨਾਂ ਟੀਚਰਾਂ ਨੂੰ ਹੀ ਪੜ੍ਹਾਏ ਜਾਣ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਇਸ ਦੌਰਾਨ ਰੋਸ ਵੀ ਜਤਾਇਆ ਹੈ। ਇਸ ਰੋਸ-ਪ੍ਰਦਰਸ਼ਨ ਦੌਰਾਨ ਹੰਗਾਮੇ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਚਲਦਿਆਂ ਸਕੂਲ ਦੇ ਅੰਦਰ ਮਾਪਿਆਂ ਨੂੰ ਨਾ ਵੜਨ ਦੇਣ ਦੇ ਉਹਨਾਂ ਵੱਲੋਂ ਭੰਨਤੋੜ ਵੀ ਕੀਤੀ ਗਈ ਹੈ।ਉਧਰ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਟੀਚਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ 11 ਟੀਚਰਾਂ ਨੂੰ ਬਿਨਾਂ ਵਜ੍ਹਾ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ