India
ਸਟੇਜ ‘ਤੇ ਨੱਚਦੇ ਪੰਜਾਬੀ ਕਲਾਕਾਰ ਨੂੰ ਦਿਲ ਦਾ ਦੌਰਾ ਕਾਰਨ ਮੌਤ
Punjabi artist dancing on stage died due to heart attack
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਢੇਲਾ ਪੰਚਾਇਤ ਦੇ ਪਿੰਡ ਕੋਂਡੀ ‘ਚ ਡੀਜੇ ‘ਤੇ ਨੱਚਦੇ ਹੋਏ ਇੱਕ ਵਿਅਕਤੀ ਬੇਹੋਸ਼ ਹੋ ਗਿਆ। ਕੀਰਤਨ ਮੰਡਲੀ ਦੇ ਹੋਰ ਮੈਂਬਰ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਉੱਠ ਨਾ ਸਕਿਆ। ਇਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕਿਸ਼ਨਪੁਰਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਵਿਅਕਤੀ ਦੀ ਪਛਾਣ 41 ਸਾਲਾ ਕ੍ਰਿਸ਼ਨ ਪੁੱਤਰ ਗਫੂਰ ਖਾਨ ਵਾਸੀ ਮਾਛੀਕਲਾਂ (ਖਰੜ) ਪੰਜਾਬ ਵਜੋਂ ਹੋਈ ਹੈ।