Punjab

ਸਪਾ ਸੈਂਟਰ ‘ਚ ਛਾਪੇਮਾਰੀ ਦੌਰਾਨ 4 ਕੁੜੀਆਂ ਤੇ ਤਿੰਨ ਮੁੰਡੇ ਚੜ੍ਹੇ ਪੁਲਿਸ ਅੜਿੱਕੇ

ਸ਼ਹਿਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਪਾ ਸੈਂਟਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਸਪਾ ਸੈਂਟਰਾਂ ‘ਚ ਮਸਾਜ ਦੀ ਆੜ ‘ਚ ਲੜਕੀਆਂ ਨੂੰ ਦੇਹ ਵਪਾਰ ਦੇ ਧੰਦੇ ‘ਚ ਧੱਕਿਆ ਜਾ ਰਿਹਾ ਹੈ, ਜਿਸ ਵਿੱਚ ਵਿਦੇਸ਼ੀ ਕੁੜੀਆਂ ਵੀ ਸ਼ਾਮਲ ਹਨ। ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਅਤੇ ਮੁੱਖ ਮਾਰਗਾਂ ‘ਤੇ ਸਪਾ ਸੈਂਟਰ ਲੰਬੇ ਸਮੇਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੇ ਹਨ। ਅੱਜ ਅਜਿਹੇ ਹੀ ਇੱਕ ਸਪਾ ਸੈਂਟਰ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿੱਚ ਮਸਾਜ ਦੀ ਆੜ ਵਿੱਚ ਦੂਜੇ ਸ਼ਹਿਰਾਂ ਦੀਆਂ ਕੁੜੀਆਂ ਨੂੰ ਬਠਿੰਡਾ ਲਿਆ ਕੇ ਦੇਹ ਵਪਾਰ ਵਿੱਚ ਧੱਕਿਆ ਜਾਂਦਾ ਸੀ।

ਗੁਪਤ ਸੂਚਨਾ ਦੇ ਆਧਾਰ ‘ਤੇ ਸੀ.ਆਈ.ਏ. ਸਟਾਫ਼ ਵਨ ਦੀ ਟੀਮ ਨੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਪਾ ਸਪਾ ਸੈਂਟਰ ‘ਤੇ ਛਾਪਾ ਮਾਰ ਕੇ ਦੇਹ ਵਪਾਰ ਨਾਲ ਸਬੰਧਤ ਚਾਰ ਔਰਤਾਂ ਅਤੇ ਤਿੰਨ ਗਾਹਕ ਨੌਜਵਾਨਾਂ ਸਮੇਤ ਕੁੱਲ 7 ਵਿਅਕਤੀਆਂ ਨੂੰ ਮੌਕੇ ‘ਤੇ ਕਾਬੂ ਕੀਤਾ। ਜਦਕਿ ਪੁਲਿਸ ਨੇ ਸਪਾ ਸੈਂਟਰ ਦੇ ਤਿੰਨ ਮਾਲਕਾਂ ਸਮੇਤ 10 ਵਿਅਕਤੀਆਂ ‘ਤੇ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸਪਾ ਸੈਂਟਰ ਦੇ ਮਾਲਕ ਜੋ ਕਿ ਲੁਧਿਆਣਾ ਦੇ ਵਸਨੀਕ ਹਨ, ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਸੀਆਈਏ ਸਟਾਫ਼ ਵਨ ਦੇ ਇੰਚਾਰਜ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੌ ਫੁੱਟ ਰੋਡ ’ਤੇ ਲਾਲੀ ਸਵੀਟਸ ਹਾਊਸ ਨੇੜੇ ਗੁੱਡਵਿਲ ਨਾਂ ਦਾ ਸਪਾ ਸੈਂਟਰ ਚੱਲ ਰਿਹਾ ਹੈ, ਜਿਸ ਵਿੱਚ ਹੋਰਨਾਂ ਸ਼ਹਿਰਾਂ ਤੋਂ ਲੜਕੀਆਂ ਨੂੰ ਬਠਿੰਡਾ ਲਿਆ ਕੇ ਮਸਾਜ ਦੀ ਆੜ ਵਿੱਚ ਦੇਹ ਵਪਾਰ ਦੇ ਧੰਦੇ ਵਿਚ ਧੱਕਿਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪਹਿਲਾਂ ਇੱਕ ਹੌਲਦਾਰ ਨੂੰ ਗਾਹਕ ਵਜੋਂ ਸਪਾ ਸੈਂਟਰ ਭੇਜਿਆ ਗਿਆ। ਜਿੱਥੇ ਸੈਂਟਰ ਵਿੱਚ ਮੌਜੂਦ ਨੌਜਵਾਨ ਨੂੰ ਇੱਕ ਹਜ਼ਾਰ ਰੁਪਏ ਦੀ ਐਂਟਰੀ ਫੀਸ ਲੈ ਕੇ ਇੱਕ ਕਮਰੇ ਵਿੱਚ ਭੇਜ ਦਿੱਤਾ ਗਿਆ।

ਸੂਚਨਾ ਦੇ ਸਹੀ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਟੀਮ ਨੇ ਉਕਤ ਜਗ੍ਹਾ ‘ਤੇ ਛਾਪਾ ਮਾਰ ਕੇ ਹਨੂੰਮਾਨਗੜ੍ਹ ਤੋਂ ਇਕ ਔਰਤ, ਅੰਮ੍ਰਿਤਸਰ ਸ਼ਹਿਰ ਤੋਂ ਦੋ ਅਤੇ ਬਠਿੰਡਾ ਤੋਂ ਇਕ ਔਰਤ ਜਾਫਰ ਖਾਨ, ਮੁਲਤਾਨੀਆ ਰੋਡ, ਸੋਨੂੰ ਕੁਮਾਰ ਵਾਸੀ ਗਿੱਦੜਬਾਹਾ, ਅਮਨ ਕੁਮਾਰ ਵਾਸੀ ਗਿੱਦੜਬਾਹਾ ਨੂੰ ਗ੍ਰਿਫਤਾਰ ਕੀਤਾ, ਜਦਕਿ ਸਪਾ ਸੈਂਟਰ ਦੇ ਮਾਲਕ ਅਤੇ ਲੁਧਿਆਣਾ ਦੇ ਰਹਿਣ ਵਾਲੇ ਰਹਿਮਤ, ਰੋਹਨ ਅਤੇ ਅਮਿਤ ਕੁਮਾਰ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Related Articles

Leave a Reply

Your email address will not be published.

Back to top button