ਸਪੈਸ਼ਲ ਆਪ੍ਰੇਸ਼ਨ ਫੋਰਸ ਵਲੋਂ ਤਿੰਨ ਠੱਗ ਇਮੀਗ੍ਰੇਸ਼ਨ ਏਜੰਟ ਗ੍ਰਿਫ਼ਤਾਰ
Three rogue immigration agents arrested by Special Operation Force
ਮੋਹਾਲੀ ਦੀ ਸਪੈਸ਼ਲ ਆਪ੍ਰੇਸ਼ਨ ਕਮਾਂਡ ਫੋਰਸ (Special Operation Command Force) ਨੇ ਤਿੰਨ ਇਮੀਗ੍ਰੇਸ਼ਨ ਏਜੰਟਾਂ (Three Immigration Agents) ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਕਥਿਤ ਤੌਰ ‘ਤੇ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਜਾਅਲੀ ਸ਼ਨਾਖਤੀ ਕਾਰਡ ਬਣਾ ਕੇ ਭਾਰਤ ਤੋਂ ਵਿਦੇਸ਼ ਭੇਜਣ ਦੇ ਮਾਮਲੇ ‘ਚ ਸ਼ਾਮਲ ਸਨ । ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ, ਮੁਹੰਮਦ ਸ਼ਾਜ਼ੇਬ ਅਤੇ ਮੁਹੰਮਦ ਕੈਫ ਵਜੋਂ ਹੋਈ ਹੈ। ਇਹ ਤਿੰਨੋਂ ਮੁਲਜ਼ਮ ਦਿੱਲੀ ਦੇ ਰਣਜੀਤ ਸਿੰਘ ਫਲਾਈਓਵਰ ਦੇ ਵਸਨੀਕ ਹਨ।
ਸਟੇਟ ਅਪਰੇਸ਼ਨਲ ਸੈੱਲ ਨੇ ਤਿੰਨਾਂ ਖ਼ਿਲਾਫ਼ ਧਾਰਾ 467, 468, 471, 120ਬੀ ਆਈ.ਪੀ.ਸੀ. ਅਤੇ ਪਾਸਪੋਰਟ ਐਕਟ 12 1967 ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੇ ਵੀਹ ਵਿਅਕਤੀਆਂ ਨੂੰ ਭਾਰਤ ਤੋਂ ਵਿਦੇਸ਼ ਭੇਜਿਆ ਸੀ। ਤਿੰਨੋਂ ਏ.ਓ.ਸੀ-ਡੀ.ਐਸ.ਪੀ ਗੁਰੂਚਰਨ ਸਿੰਘ ਦੀ ਟੀਮ ਦੇ ਅਧੀਨ ਸਨ। ਜਾਂਚ ‘ਚ ਸਾਹਮਣੇ ਆਇਆ ਕਿ ਉਸ ਨੇ ਕਰੀਬ 20 ਅਪਰਾਧੀਆਂ ਨੂੰ ਵਿਦੇਸ਼ ਭੇਜਿਆ ਸੀ।
ਜਦੋਂ ਵੀ ਜੇਲ੍ਹ ਵਿੱਚ ਕੋਈ ਅਪਰਾਧੀ ਪੈਰੋਲ ਜਾਂ ਜ਼ਮਾਨਤ ’ਤੇ ਆਉਂਦਾ ਹੈ ਤਾਂ ਇਹ ਤਿੰਨੋਂ ਮੁਲਜ਼ਮ ਫਰਜ਼ੀ ਪਛਾਣ ਅਤੇ ਵੀਜ਼ਾ ਬਣਾਉਂਦੇ ਹਨ। ਉਹ ਇਨ੍ਹਾਂ ਫੜੇ ਗਏ ਮੁਲਜ਼ਮਾਂ ਨਾਲ ਸੰਪਰਕ ਕਰਦੇ ਹਨ, ਜਿਸ ਤੋਂ ਬਾਅਦ ਉਹ ਜਾਅਲੀ ਪਛਾਣ ਪੱਤਰ, ਪਾਸਪੋਰਟ ਅਤੇ ਵੀਜ਼ਾ ਬਣਾਉਂਦੇ ਹਨ ਅਤੇ ਬੰਗਲਾਦੇਸ਼ ਰਾਹੀਂ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀਅਨ ਦੇਸ਼ਾਂ ਵਿੱਚ ਭੇਜ ਦਿੰਦੇ ਹਨ।
ਐਸ.ਓ.ਸੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀਅਨ ਦੇਸ਼ਾਂ ਵਿੱਚ ਵਿਅਕਤੀਆਂ ਦੀ ਤਸਕਰੀ ਲਈ ਬੰਗਲਾਦੇਸ਼ ਰਾਹੀਂ ਇੱਕ ਗੁਪਤ ਰਸਤਾ ਵਰਤ ਰਹੇ ਸਨ।