ਕਈ ਵਾਰ ਅਧਿਆਪਕ ਸਕੂਲ ਵਿੱਚ ਅਜਿਹੀਆਂ ਕਰਤੂਤਾਂ ਕਰਦੇ ਹਨ ਕਿ ਇਸ ਨੂੰ ਸਿੱਖਿਆ ਦਾ ਮੰਦਰ ਕਹਿਣ ਤੋਂ ਝਿਜਕ ਹੁੰਦੀ ਹੈ। ਤਾਜ਼ਾ ਮਾਮਲਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਦਾ ਹੈ। ਜਿੱਥੇ ਇੱਕ ਸਕੂਲ ਵਿੱਚ ਮੈਡਮ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਿਹਾ ਵੀਡੀਓ ਜੈਪੁਰ ਸ਼ਹਿਰ ਦੇ ਕਰਤਾਰਪੁਰਾ ਸਥਿਤ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਦਾ ਹੈ।
ਸੰਘਵਾਲ ‘ਚ ਸਰਪੰਚ ਦੇ ਉਮੀਦਵਾਰ ਅਮਰਜੀਤ ਕੌਰ ਅੰਬੇ ਨੂੰ ਜਿਤਾਉਣ ਲਈ ਪਿੰਡ ਦੇ ਲੋਕ ਹੋਏ ਪੱਬਾਂ-ਭਾਰ
ਵੀਡੀਓ ‘ਚ ਮੈਡਮ ਕਲਾਸ ਰੂਮ ‘ਚ ਪਈ ਦਿਖਾਈ ਦੇ ਰਹੀ ਹੈ ਅਤੇ ਬੱਚੇ ਉਸ ਦੇ ਪੈਰਾਂ ਕੋਲ ਖੜ੍ਹੇ ਹੋ ਕੇ ਉਸ ਦੇ ਪੈਰ ਦਬਾ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਰਕਾਰੀ ਸਕੂਲਾਂ ਦੀ ਵਿਵਸਥਾ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਅਤੇ ਕਈ ਅਧਿਆਪਕਾਂ ਨੇ ਵੀ ਇਸ ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।