ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਸਰਕਾਰ ਨੇ ਕਿਸਾਨਾਂ ਲਈ ਕਰਜ਼ ਮੁਆਫ਼ੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਕਿਹਾ ਕਿ ਦੋ ਲੱਖ ਰੁਪਏ ਦੀ ਕਰਜ਼ ਮੁਆਫ਼ੀ ਜਲਦੀ ਹੀ ਲਾਗੂ ਹੋ ਜਾਵੇਗੀ। ਸੂਬਾਈ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 2018 ਤੋਂ 2023 ਵਿਚਾਲੇ ਜਿਨ੍ਹਾਂ ਕਿਸਾਨਾਂ ਨੇ 2 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਹੈ, ਉਨ੍ਹਾਂ ਨੂੰ ਇਕਮੁਸ਼ਤ ਮੁਆਫ਼ ਕਰ ਦਿੱਤਾ ਜਾਵੇਗਾ।
ਰੈੱਡੀ ਨੇ ਕਿਹਾ ਕਿ ਕੈਬਨਿਟ ਨੇ 12 ਦਸੰਬਰ 2018 ਤੋਂ 9 ਦਸੰਬਰ 2023 ਤੱਕ 5 ਸਾਲ ਦੇ ਸਮੇਂ ਲਈ ਸੂਬੇ ਦੇ ਕਿਸਾਨਾਂ ਵਲੋਂ ਲਏ ਗਏ 2 ਲੱਖ ਰੁਪਏ ਦੇ ਕਰਜ਼ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਤਾਂ ਸਮੇਤ ਕਰਜ਼ਾ ਮੁਆਫੀ ਦੇ ਵੇਰਵਿਆਂ ਦਾ ਐਲਾਨ ਜਲਦ ਹੀ ਸਰਕਾਰੀ ਆਦੇਸ਼ ਵਿਚ ਕੀਤਾ ਜਾਵੇਗਾ।