India

ਸਰਕਾਰ ਵਲੋਂ ਬੇਰੁਜਗਾਰ ਵਿਦਿਆਰਥੀਆਂ ਨੂੰ 6,000 ਤੋਂ 10,000 ਰੁਪਏ ਹਰ ਮਹੀਨੇ ਦੇਣ ਦਾ ਐਲਾਨ

Government announced to give 6,000 to 10,000 rupees per month to unemployed students

ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮਹਾਰਾਸ਼ਟਰ ਦੀ ‘ਮਹਾਯੁਤੀ ਸਰਕਾਰ’ ਨੇ 12ਵੀਂ ਪਾਸ ਵਿਦਿਆਰਥੀਆਂ ਨੂੰ ਹਰ ਮਹੀਨੇ 6,000 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਮਹਾਰਾਸ਼ਟਰ ਸਰਕਾਰ ਦੀ ‘ਲਾਡਲਾ ਭਾਈ’ ਸਕੀਮ ਤਹਿਤ 12ਵੀਂ ਪਾਸ ਵਿਦਿਆਰਥੀਆਂ ਨੂੰ ਹਰ ਮਹੀਨੇ 6,000 ਰੁਪਏ, ਡਿਪਲੋਮਾ ਧਾਰਕਾਂ ਨੂੰ 8,000 ਰੁਪਏ ਅਤੇ ਡਿਗਰੀ ਧਾਰਕਾਂ ਨੂੰ 10,000 ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਮਹਾਰਾਸ਼ਟਰ ਸਰਕਾਰ ਨੇ ਬੁੱਧਵਾਰ (17 ਜੁਲਾਈ) ਨੂੰ ਅਸਾਧੀ ਇਕਾਦਸ਼ੀ ਦੇ ਮੌਕੇ ‘ਤੇ ਇਸ ਵਿਸ਼ੇਸ਼ ਯੋਜਨਾ ਦੀ ਸ਼ੁਰੂਆਤ ਕੀਤੀ। ‘ਲਾਡਲਾ ਭਾਈ ਯੋਜਨਾ’ ਨਾਂ ਦੀ ਇਹ ਨਵੀਂ ਸਕੀਮ 12ਵੀਂ ਜਮਾਤ ਪਾਸ ਨੌਜਵਾਨਾਂ ਲਈ ਹੈ। 

ਮਹਾਰਾਸ਼ਟਰ ਵਿੱਚ ਵਿਰੋਧੀ ਧਿਰ ਨੌਜਵਾਨਾਂ ਵਿੱਚ ਵੱਧ ਰਹੀ ਬੇਰੁਜ਼ਗਾਰੀ ਦਾ ਮੁੱਦਾ ਲੰਮੇ ਸਮੇਂ ਤੋਂ ਉਠਾ ਰਹੀ ਹੈ ਅਤੇ ਸ਼ਿੰਦੇ ਸਰਕਾਰ ਵੱਲੋਂ ਨੌਜਵਾਨਾਂ ਲਈ ਵਿੱਤੀ ਸਹਾਇਤਾ ਦੇ ਐਲਾਨ ਨੂੰ ਇਨ੍ਹਾਂ ਚਿੰਤਾਵਾਂ ਦੇ ਜਵਾਬ ਵਜੋਂ ਦੇਖਿਆ ਜਾ ਸਕਦਾ ਹੈ।

 
ਇਸ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਏਕਨਾਥ ਸ਼ਿੰਦੇ ਨੇ ਦੱਸਿਆ ਕਿ ਇਸ ਯੋਜਨਾ ਤਹਿਤ 12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 6,000 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਤੋਂ ਇਲਾਵਾ ਡਿਪਲੋਮਾ ਹੋਲਡਰ ਵਿਦਿਆਰਥੀਆਂ ਨੂੰ 8,000 ਰੁਪਏ ਪ੍ਰਤੀ ਮਹੀਨਾ ਅਤੇ ਗ੍ਰੈਜੂਏਟ ਪਾਸ ਵਿਦਿਆਰਥੀਆਂ ਨੂੰ 10,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

Back to top button