ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਮੌਕੇ ਦੀ ਵਾਇਰਲ ਵੀਡੀਓ, ਜਾਣੋ ਕੌਣ ਹੈ ਸੂਰੀ ਦਾ ਕਤਲ ਕਰਨ ਵਾਲਾ ਮੁਲਜ਼ਮ ਸੰਦੀਪ




ਹਿੰਦੂ ਨੇਤਾ ਅਤੇ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਦਾ ਮੁਲਜ਼ਮ ਸੰਦੀਪ ਸਿੰਘ ਰੈਡੀਮੇਡ ਕੱਪੜਿਆਂ ਦਾ ਵਪਾਰੀ ਹੈ। ਗੋਪਾਲ ਨਗਰ ਵਿੱਚ ਉਸ ਦੇ ਕੱਪੜੇ ਦੇ ਦੋ ਸ਼ੋਅਰੂਮ ਹਨ। ਛੇ ਮਹੀਨੇ ਪਹਿਲਾਂ ਉਸ ਨੇ ਪੁਰਾਣੀ ਲਗਜ਼ਰੀ ਕਾਰ ਖਰੀਦੀ ਸੀ।
ਉਸਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਦੋ ਬੱਚੇ ਹਨ। ਉਹ ਕੁਝ ਦਿਨ ਪਹਿਲਾਂ ਖ਼ਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਤੋਂ ਬਾਅਦ ਵਾਪਸ ਪਰਤਿਆ ਸੀ। ਪੁਲਿਸ ਨੂੰ ਉਸ ਦੀ ਕਾਰ ‘ਚੋਂ ਹਿੰਦੂ ਨੇਤਾਵਾਂ, ਪੁਜਾਰੀਆਂ ਅਤੇ ਗਰਮ ਖਿਆਲੀ ਨੇਤਾਵਾਂ ਦੀਆਂ ਤਸਵੀਰਾਂ ਮਿਲੀਆਂ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂ ਨੇਤਾ ਦੀ ਹੱਤਿਆ ਦੇ ਵਿਰੋਧ ਵਿਚ ਅੱਜ ਪੰਜਾਬ ਬੰਦ
ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਵਿਰੋਧ ‘ਚ ਵੱਖ-ਵੱਖ ਹਿੰਦੂ ਅਤੇ ਧਾਰਮਿਕ ਜਥੇਬੰਦੀਆਂ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦਾ ਸੱਦਾ ਦੇਣ ਵਾਲੇ ਸ਼ਿਵ ਸੈਨਾ ਟਕਸਾਲੀ ਦੇ ਆਗੂ ਹਰਦੀਪ ਪੁਰੀ, ਕੌਸ਼ਲ ਸ਼ਰਮਾ, ਰਾਸ਼ਟਰਵਾਦੀ ਸ਼ਿਵ ਸੈਨਾ ਦੇ ਸਚਿਨ ਬਹਿਲ, ਸ਼ਿਵ ਸੈਨਾ ਭਾਰਤੀ ਦੇ ਅਜੈ ਸੇਠ, ਸ਼ਿਵ ਸੈਨਾ ਸੂਰਿਆਵੰਸ਼ੀ ਦੇ ਰਾਕੇਸ਼ ਭਸੀਨ ਅਤੇ ਸੁਨੀਲ ਭਸੀਨ, ਅਖਿਲ ਭਾਰਤੀ ਹਿੰਦੂ ਸੰਘਰਸ਼ ਕਮੇਟੀ ਦੇ ਆਗੂ ਅਤੇ ਕਈ ਹੋਰ ਸੰਗਠਨ ਸ਼ਾਮਲ ਹੈ।
ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਨੇ ਹਿੰਦੂ ਨੇਤਾ ਦੀ ਹੱਤਿਆ ਦੇ ਵਿਰੋਧ ਵਿੱਚ ਲੋਕਾਂ ਨੂੰ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਹੈ।