




ਸ਼੍ਰੋਮਣੀ ਕਮੇਟੀ ਦਾ ਅੱਜ ਜਨਰਲ ਇਜਲਾਸ ਹੋਣ ਜਾ ਰਿਹਾ ਹੈ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੌਕਾ ਦਿੱਤਾ ਗਿਆ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਬੀਬੀ ਜਗੀਰ ਕੌਰ ਨੂੰ ਹਰਜਿੰਦਰ ਧਾਮੀ ਦੇ ਸਾਹਮਣੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਿਸ ਦੇ ਚਲਦੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇੱਕ ਮੀਟਿੰਗ ਵੀ ਕੀਤੀ ਗਈ।
ਇਸ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿੰਨੇ ਕਾਮਯਾਬ ਹੋਣਾ ਤੇ ਕਿੰਨੇ ਜਿੱਤਣਾ ਉਹ ਪਰਮਾਤਮਾ ਨੂੰ ਪਤਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕੈਂਡੀਡੇਟ ਕਿਹੜਾ ਹੋਏਗਾ ਜਾ ਰੱਬ ਨੂੰ ਪਤਾ ਤੇ ਜਾਂ ਬਾਦਲ ਸਾਹਬ ਨੂੰ ਪਤਾ। ਅੱਜ ਇਹ ਵੀ ਪਤਾ ਲੱਗ ਗਿਆ ਕਿ ਹੁਣ ਰੱਬ ਨੂੰ ਹੀ ਪਤਾ ਬਾਦਲ ਨੂੰ ਨਹੀਂ ਪਤਾ। ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਨ੍ਹਾਂ ਦੀ ਜਿੰਦ ਜਾਨ ਹਾਜ਼ਰ ਹੈ। ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਉਹ ਸਮਰਪਿਤ ਹਨ। ਮੈਂਬਰ ਸਾਹਿਬਾਨ ਸੇਵਾ ਕਰਦੇ ਹਨ, ਕੋਈ ਤਨਖਾਹ ਨਹੀਂ ਲੈਂਦੇ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਅੱਜ ਇਹਨਾਂ ਅਕਾਲੀ ਦਲ ਨੂੰ ਬਿਲਕੁਲ ਹੀ ਜ਼ੀਰੋ ਕਰ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਜਲੂਸ ਕਰਵਾ ਦਿੱਤਾ ਹੈ। ਉਨ੍ਹਾਂ ਨੂੰ ਲੋਕਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਇਕ ਸਭ ਤੋਂ ਵੱਡੀ ਗਲਤੀ ਇਹ ਸ਼੍ਰੋਮਣੀ ਅਕਾਲੀ ਦੇ ਇਤਿਹਾਸ ਵਿੱਚ ਇਹ ਕਾਲਾ ਫੈਸਲਾ ਲਿਖਿਆ ਜਾਵੇਗਾ। ਵਰਕਰ ਰੋ ਰਹੇ ਹਨ, ਵੋਟਰ ਰੋ ਰਹੇ ਹਨ, ਕਿੱਧਰ ਜਾਈਏ ਹੁਣ ਫਾਇਦਾ ਕੌਣ ਲੈ ਗਿਆ।