ਸਾਵਣ ਦੇ ਅੱਜ ਸੋਮਵਾਰ ਵੱਡਾ ਹਾਦਸਾ, ਸਿੱਧੇਸ਼ਵਰ ਧਾਮ ‘ਚ ਮਚੀ ਭਗਦੜ ‘ਚ 7 ਲੋਕਾਂ ਦੀ ਮੌਤ, ਕਈ ਜ਼ਖਮੀ
Big accident today and Monday in Savan, 7 people died in the stampede at Siddheshwar Dham, many were injured.
ਬਿਹਾਰ ਦੇ ਜਹਾਨਾਬਾਦ ਤੋਂ ਵੱਡੀ ਖ਼ਬਰ ਹੈ। ਇੱਥੇ ਸਾਵਣ ਦੇ ਚੌਥੇ ਸੋਮਵਾਰ ਨੂੰ ਮਖਦੂਮਪੁਰ ਦੇ ਵਨਾਵਰ ਦੇ ਸਿੱਧੇਸ਼ਵਰ ਮੰਦਰ ਵਿੱਚ ਭਗਦੜ ਮੱਚ ਗਈ। ਸੋਮਵਾਰ ਨੂੰ ਵੱਡੀ ਗਿਣਤੀ ‘ਚ ਸ਼ਰਧਾਲੂ ਇਕੱਠੇ ਹੋਏ ਸਨ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜ਼ਿਲ੍ਹੇ ਦੇ ਡੀਐਮ ਨੇ ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਜਲੰਧਰ ‘ਚ ਇਕ ਥਾਣੇਦਾਰ ਵਲੋਂ ਸੜਕ ਕੰਡੇ ਨੌਜਵਾਨਾਂ ਨੂੰ ਸ਼ਰੇਆਮ ਕੁੱਟਦੇ-ਮਾਰਦੇ ਦੀ ਵੀਡੀਓ ਵਾਇਰਲ
ਸਾਵਣ ਦਾ ਆਖਰੀ ਸੋਮਵਾਰ ਹੋਣ ਕਾਰਨ ਜਹਾਨਾਬਾਦ ਦੇ ਸਿੱਧੇਸ਼ਵਰ ਮੰਦਰ ‘ਚ ਪੂਜਾ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ। ਮੰਦਰ ਵਿੱਚ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲਿਸ ਅਨੁਸਾਰ ਇਸ ਮੌਕੇ ਭਗਵਾਨ ਸ਼ਿਵ ਨੂੰ ਜਲਾਭਿਸ਼ੇਕ ਚੜ੍ਹਾਉਣ ਲਈ ਮੰਦਰ ਨੂੰ ਜਾਣ ਵਾਲੇ ਰਸਤੇ ਵਿੱਚ ਪੌੜੀਆਂ ਨੇੜੇ ਅਚਾਨਕ ਭਗਦੜ ਮੱਚ ਗਈ। ਜਿਸ ਵਿੱਚ ਸ਼ਰਧਾਲੂਆਂ ਦੀ ਭੀੜ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਹਾਨਾਬਾਦ ਸਦਰ ਹਸਪਤਾਲ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਜਹਾਨਾਬਾਦ ਦੀ ਡੀਐਮ ਅਲੰਕ੍ਰਿਤਾ ਪਾਂਡੇ ਨੇ ਦੱਸਿਆ ਕਿ ਜਹਾਨਾਬਾਦ ਜ਼ਿਲ੍ਹੇ ਦੇ ਮਖਦੂਮਪੁਰ ਵਿੱਚ ਬਾਬਾ ਸਿੱਧਨਾਥ ਮੰਦਰ ਵਿੱਚ ਮਚੀ ਭਗਦੜ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ।