Punjab

ਸਿਵਲ ਹਸਪਤਾਲ ‘ਚ ਸ਼ਰਾਬੀਆਂ ਨੇ ਡਾਕਟਰਨੂੰ ਚਾੜ੍ਹਿਆ ਕੁਟਾਪਾ, ਪਾੜੇ ਕੱਪੜੇ

ਸਿਵਲ ਹਸਪਤਾਲ, ਲੁਧਿਆਣਾ ‘ਚ ਡਿਊਟੀ ‘ਤੇ ਮੌਜੂਦ ਡਾਕਟਰ ਨੂੰ ਕਰੀਬ 5 ਤੋਂ 6 ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ। ਬਦਮਾਸ਼ਾਂ ਨੇ ਡਾਕਟਰ ਦੇ ਕੱਪੜੇ ਵੀ ਪਾੜ ਦਿੱਤੇ। ਜਦੋਂ ਡਾਕਟਰ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੇ ਉਸ ਦੇ ਹੱਥ ‘ਤੇ ਦੰਦੀ ਵੱਢ ਦਿੱਤੀ। ਬਚਾਅ ਲਈ ਆਏ ਸਕਿਓਰਿਟੀ ਗਾਰਡ ਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਦੋਸ਼ੀ ਭਿੜ ਗਏ।

ਦੋਸ਼ੀਆਂ ਨੇ ਹਸਪਤਾਲ ਵਿੱਚ ਡਾਕਟਰ ਦੀ ਟੇਬਲ ਅਤੇ ਕੈਬਿਨ ਦੇ ਬਾਹਰ ਲੱਗਾ ਸ਼ੀਸ਼ਾ ਵੀ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਸੋਹਣ ਸਿੰਘ ਵਾਸੀ ਧਾਂਦਰਾ ਰੋਡ, ਰਾਜਵੀਰ ਸਿੰਘ ਵਾਸੀ ਚੀਮਾ ਪਿੰਡ ਜਗਰਾਓਂ ਅਤੇ ਸੰਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਵਜੋਂ ਹੋਈ ਹੈ। ਡਾ. ਚਰਨਕਮਲ (ਫੋਰੈਂਸਿਕ ਮਾਹਿਰ) ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਐਮਰਜੈਂਸੀ ਦੇ ਅੰਦਰ ਨੋਡਲ ਅਫ਼ਸਰ ਵਜੋਂ ਡਿਊਟੀ ਦੇ ਰਹੇ ਸਨ।

Related Articles

Leave a Reply

Your email address will not be published.

Back to top button