ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਸ਼ਹੀਦਾਂ ਪਿੰਡ ਤੱਲ੍ਹਣ ਦੇ ਰਸੀਵਰ ਦੀ ਕਾਰਗੁਜ਼ਾਰੀ, ਲੁੱਟ-ਖਸੁੱਟ ਖਿਲਾਫ ਰੋਸ ਪ੍ਰਗਟ
Sikh organizations protest against looting and looting at the receiver of Gurdwara Shaheedan Village Talhan





ਜਲੰਧਰ / ਅਮਨਦੀਪ ਸਿੰਘ ਰਾਜਾ ਦੀ ਵਿਸ਼ੇਸ਼ ਰਿਪੋਰਟ
ਜਲੰਧਰ ਚ ਚੱਲ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਆਵਾਜ਼ ਏ ਕੌਮ ਨਾਮ ਦੀ ਸਿੱਖ ਜਥੇਬੰਦੀ ਦੇ ਕਾਰਕੁਨਾਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਗੁਰਦੁਆਰਾ ਸ਼ਹੀਦਾਂ ਪਿੰਡ ਤਲਣ ਦੇ ਗੁਰਦੁਆਰਾ ਸਾਹਿਬ ਦੇ ਫੰਡਾਂ, ਗੱਡੀਆਂ ਅਤੇ ਲੰਗਰ ਦੀ ਉੱਥੇ ਨਿਯੁਕਤ ਸਰਕਾਰੀ ਰਿਸੀਵਰ ਅਤੇ ਜਲੰਧਰ ਦੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਲੁੱਟ ਅਤੇ ਦੁਰਵਰਤੋਂ ਖਿਲਾਫ ਆਪਣਾ ਰੋਸ ਪ੍ਰਗਟ ਕਰਦਿਆਂ ਇਹ ਮਾਮਲੇ ਵਿੱਚ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿੱਚ ਖੜੇ ਕੀਤਾ ਹੈ।
ਇਸ ਮੌਕੇ ਆਵਾਜ਼ ਏ ਕੌਮ ਦੇ ਕਾਰਕੁਨ ਹਰਜਿੰਦਰ ਸਿੰਘ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਇਹ ਪਤਾ ਲੱਗਾ ਕਿ ਤਲਣ ਦੇ ਗੁਰਦੁਆਰਾ ਸਾਹਿਬ ਦੀਆਂ ਗੱਡੀਆਂ ਵਿੱਚ ਲੰਗਰ ਅਤੇ ਹੋਰ ਸਮਾਨ ਲੈ ਕੇ ਚੋਣਾਂ ਵਿੱਚ ਲੱਗੇ ਅਮਲੇ ਦੇ ਸਹੁਲਤ ਵਾਸਤੇ ਪ੍ਰਸ਼ਾਸਨ ਵੱਲੋਂ ਉਥੋਂ ਦੇ ਸਟਾਫ ਅਤੇ ਸਾਧਨਾ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਤੇ ਉਨਾਂ ਨੇ ਆਪ ਅਤੇ ਆਪਣੇ ਸਾਥੀਆਂ ਨਾਲ ਕੰਨਿਆ ਮਹਾ ਵਿਦਿਆਲਿਆ ਕਾਲਜ ਜਿੱਥੋਂ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਜਾ ਰਹੀਆਂ ਸਨ ਉੱਥੇ ਜਾ ਕੇ ਦੇਖਿਆ ਕਿ ਤਲਣ ਗੁਰਦੁਆਰਾ ਸਾਹਿਬ ਦੀ ਗੱਡੀ ਵਿੱਚ ਲੰਗਰ ਆਦਿ ਲਿਆ ਕੇ ਪ੍ਰਸ਼ਾਸਨ ਵੱਲੋਂ ਇੱਕ ਤਰ੍ਹਾਂ ਨਾਲ ਸਿੱਖ ਸੰਸਥਾਵਾਂ ਦੀ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਤੇ ਉਹਨਾਂ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਥੇ ਰਿਸੀਵਰ ਲੱਗਾ ਹੋਇਆ ਹੈ ਅਤੇ ਇਸ ਵਿੱਚ ਕਈ ਵਾਰ ਅਸੀਂ ਆਪਣਾ ਇਤਰਾਜ ਵੀ ਦਰਜ ਕਰਵਾਇਆ ਹੈ ਕਿ ਉੱਥੇ ਜਲਦ ਤੋਂ ਜਲਦ ਚੋਣ ਕਰਵਾਈ ਜਾਏ ਅਤੇ ਪ੍ਰਬੰਧ ਸਿੱਖ ਕੌਮ ਦੇ ਹੱਥਾਂ ਦੇ ਵਿੱਚ ਦਿੱਤਾ ਜਾਏ ਪਰ ਪ੍ਰਸ਼ਾਸਨ ਵੱਲੋਂ ਜਾਣ ਬੁਝ ਕੇ ਉੱਥੇ ਕੋਈ ਚੋਣ ਨਹੀਂ ਕਰਵਾਈ ਜਾ ਰਹੀ ਅਤੇ ਉੱਥੇ ਚੋਣ ਨਾ ਕਰਵਾਉਣ ਦਾ ਮੁੱਖ ਕਾਰਨ ਹੈ ਕਿ ਉੱਥੇ ਕਰੋੜਾਂ ਰੁਪਏ ਦਾ ਫੰਡ ਪ੍ਰਸ਼ਾਸਨ ਵੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਪਣੇ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ
ਜਿਸ ਦੀ ਜਿਉਂਦੀ ਜਾਗਦੀ ਮਿਸਾਲ ਅੱਜ ਉਹਨਾਂ ਨੇ ਜਲੰਧਰ ਦੇ ਉਹ ਚਾਰ ਸੈਂਟਰ ਜਿੱਥੋਂ ਪੋਲ ਪਾਰਟੀਆਂ ਰਵਾਨਾ ਕੀਤੀਆਂ ਜਾਣੀਆਂ ਹਨ ਵਿੱਚ ਜਾ ਕੇ ਦੇਖਿਆ ਹੈ ਉਹਨਾਂ ਕਿਹਾ ਕਿ ਇਹ ਲੰਗਰ ਗਰੀਬ ਗੁਰੂ ਪੇ ਅਤੇ ਸੰਗਤਾਂ ਵਾਸਤੇ ਇਹ ਨਾ ਕਿ ਪ੍ਰਸ਼ਾਸਨ ਦੀ ਸਹੂਲਤ ਵਾਸਤੇ। ਇਸ ਮੌਕੇ ਉਹਨਾਂ ਨਾਲ ਸਰਦਾਰ ਮਨਜੀਤ ਸਿੰਘ ਕਰਤਾਰਪੁਰ ਨੇ ਵੀ ਇਹ ਗੱਲ ਕਹੀ ਕਿ ਇਹ ਗੁਰਦੁਆਰੇ ਦੇ ਸਾਧਨਾ ਦੀ ਲੁੱਟ ਤਾਂ ਪ੍ਰਸ਼ਾਸਨ ਤੋਂ ਹਿਸਾਬ ਲਿਆ ਜਾਏਗਾ ਕਿ ਚੋਣਾਂ ਵਾਸਤੇ ਜੋ ਪੈਸਾ ਉਹਨਾਂ ਨੂੰ ਆਇਆ ਹੈ ਆਖਰ ਉਹ ਕਿੱਥੇ ਗਿਆ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਗੁਰਦੁਆਰੇ ਦੇ ਫੰਡਾਂ ਦਾ ਜਲਦ ਤੋਂ ਜਲਦ ਆਡਿਟ ਕਰਵਾਇਆ ਜਾਏ ਅਤੇ ਇਸ ਬਾਂਦਰ ਲੁੱਟ ਵਾਸਤੇ ਜੋ ਜੋ ਅਧਿਕਾਰੀ ਜਿੰਮੇਵਾਰ ਹਨ ਉਹਨਾਂ ਪਾਸੋਂ ਇਸ ਦੀ ਰਿਕਵਰੀ ਕਰਵਾਈ ਜਾਏ ਉਹਨਾਂ ਨੇ ਅੱਗੋਂ ਵਾਸਤੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜੇ ਕਿਤੇ ਪਤਾ ਲੱਗਾ ਕਿ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦੇ ਨਾਲ ਵੀ ਅਜਿਹੀ ਕੋਈ ਹਰਕਤ ਕੀਤੀ ਕਈ ਤਾਂ ਉਹ ਇਸ ਖਿਲਾਫ ਕਾਨੂਨੀ ਕਾਰਵਾਈ ਅਮਲ ਵਿੱਚ ਲਿਆਉਣਗੇ ਨਾਲ ਦੇ ਨਾਲ ਉਹਨਾਂ ਨੇ ਸਿੱਖ ਸੰਗਤ ਨੂੰ ਸੁਚੇਤ ਹੋਣ ਦਾ ਵੀ ਹੋਕਾ ਦਿੱਤਾ ਅਤੇ ਬਾਕੀ ਸਿੱਖ ਜਥੇਬੰਦੀਆਂ ਨੂੰ ਇਸ ਮਾਮਲੇ ਵਿੱਚ ਅੱਗੇ ਆ ਕੇ ਆਪਣਾ ਵਿਰੋਧ ਦਰਜ ਕਰਾਉਣ ਵਾਸਤੇ ਵੀ ਕਿਹਾ। ਇਸ ਮੌਕੇ ਜਸਵੰਤ ਸਿੰਘ ਸਭਾਨਾ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਰ, ਅਵਤਾਰ ਸਿੰਘ ਰੇਰੂ, ਤਰਸੇਮ ਸਿੰਘ, ਅਮਰਿੰਦਰ ਸਿੰਘ ਆਦਿ ਸ਼ਾਮਿਲ ਸਨ।