Punjab

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ 25 ਨਵੰਬਰ ਨੂੰ ਦੇਸ਼ ਛੱਡਣ ਦਾ ਐਲਾਨ, ਡੀਜੀਪੀ ਪੰਜਾਬ ਨੂੰ ਦਿੱਤਾ ਅਲਟੀਮੇਟਮ

ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਇਨਸਾਫ ਨਾ ਮਿਲਣ ਤੇ ਸਰਕਾਰ ਤੇ ਡੀਜੀਪੀ ਪੰਜਾਬ ਨੂੰ ਦਿੱਤਾ ਅਲਟੀਮੇਟਮ

ਮਾਨਸਾ, 30 ਅਕਤੂਬਰ 2022 : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਐਤਵਾਰ ਦੇ ਦਿਨ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਦੁੱਖ ਸਾਂਝਾ ਕਰਨ ਦੇ ਲਈ ਮੂਸਾ ਪਿੰਡ ਪਹੁੰਚੇ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਵੱਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲ ਸਕਿਆ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ 25 ਨਵੰਬਰ ਨੂੰ ਦੇਸ਼ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਮੈਂ 25 ਤਾਰੀਖ ਨੂੰ ਆਪਣੀ ਐਫਆਈਆਰ ਵਾਪਸ ਲੈ ਲਉਂਗਾ ਤੇ ਦੇਸ਼ ਛੱਡ ਦਿਉਂਗਾ। ਮੈਂ ਵਾਅਦਾ ਕਰਦਾ ਹਾਂ ਕਿ ਇੱਕ ਮਹੀਨਾ ਹੋਰ ਰੁਕਾਂਗਾ। ਮੈਂ ਤੁਹਾਡਾ ਮੁਲਕ ਛੱਡ ਦਿਆਂਗਾ, ਮੈਨੂੰ ਤੁਹਾਡੇ ਮੁਲਕ ਤੋਂ ਜਸਟਿਸ ਦੀ ਕੋਈ ਉਮੀਦ ਨਹੀਂ।

ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਕੋਲ ਅਪੀਲ ਵੀ ਕਰ ਚੁੱਕਿਆ ਹਾਂ ਅਤੇ ਕਈ ਲੋਕਾਂ ਦੇ ਨਾਮ ਵੀ ਨਸ਼ਰ ਕਰ ਚੁੱਕਿਆ ਹਾਂ ਪਰ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ ਗੈਂਗਸਟਰ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਅਤੇ ਕੋਰੜਾ ਦੇ ਵਿਚ ਰਾਤਾਂ ਕੱਟ ਕੇ ਗਏ ਨੇ ਪਰ ਸੀਆਈਏ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ ਲੋਕਾਂ ਤੋਂ ਪੈਸੇ ਲੈ ਕੇ ਇਨਵੈਸਟੀਗੇਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਅਜੇ ਤੱਕ ਇਨਸਾਫ ਨਾ ਮਿਲਣ ਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਡੀਜੀਪੀ ਪੰਜਾਬ ਨੂੰ 25 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਇਕ ਮਹੀਨੇ ਦੇ ਅੰਦਰ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾ ਉਹ ਦੁਖੀ ਹੋ ਕੇ ਇਹ ਦੇਸ਼ ਛੱਡ ਜਾਣਗੇ ਬੇਸ਼ਕ ਉਹ ਬੰਗਲਾ ਦੇਸ਼  ਚ ਰਹਿਣ।

ਉਨ੍ਹਾਂ ਆਪਣੇ ਭਾਸ਼ਣ ਚ ਕਿਹਾ ਕਿ ਸਿੱਧੂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਮਾਰਿਆ ਗਿਆ ਹੈ ਓਨਾ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਦੂਜੀ ਟੀਮ ਅਜੇ ਚੰਡੀਗੜ੍ਹ ਵਿੱਚ ਬੈਠੀ ਹੋਈ ਹੈ ਉਨ੍ਹਾਂ ਕਿਹਾ ਕਿ ਮੇਰੇ ਪੁੱਤ ਨੂੰ ਮਾਰ ਕੇ ਗੈਂਗਸਟਰਾਂ ਦੇ ਰੇਟ ਵਧੇ ਨੇ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗਾਇਕ ਇੰਡਸਟਰੀ ਚੋ ਦੁੱਖ ਦੇ ਸਮੇ ਚ ਕੋਈ ਵੀ ਸਾਡੇ ਨਾਲ ਨਹੀਂ ਖੜ੍ਹਿਆ। ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਕੋਈ ਉਮੀਦ ਨਹੀਂ ਸਰਕਾਰ ਉਨ੍ਹਾਂ ਨੂੰ ਇਨਸਾਫ ਦਿਵਾਏਗੀ। ਬਲਕਾਰ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ 25 ਨਵੰਬਰ ਤੱਕ  ਇਨਸਾਫ ਨਹੀਂ ਮਿਲਿਆ ਤਾਂ ਉਹ ਦੇਸ਼ ਛੱਡ ਜਾਣਗੇ ਤੇ ਆਪਣੇ ਪੁੱਤ ਦੀ ਐੱਫਆਈਆਰ ਨੂੰ ਵਾਪਸ ਲੈ ਲੈਣਗੇ

ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਵੀ ਵਾਪਸ ਕਰ ਦੇਣਗੇ ਅਤੇ ਡੀਜੀਪੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ, ਜੇਕਰ ਡੀਜੀਪੀ ਸਮਾਂ ਦਿੰਦਾ ਹੈ ਤਾਂ ਉਹ ਹੋਰ ਵੀ ਕਈ ਲੋਕਾਂ ਦੇ ਨਾਂ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਇਹ ਨਾਮ ਜਨਤਕ ਕਰਦਾ ਹਾਂ ਤਾਂ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਬੈਠੇ ਇਹ ਲੋਕ ਵਿਦੇਸ਼ ਭੱਜ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਬੇਟੇ ਦੇ ਇਨਸਾਫ਼ ਲਈ ਲੜ ਰਿਹਾ ਹਾਂ ਅਤੇ ਮੈਂ ਉਸੇ ਰਸਤੇ ਤੇ ਜਾਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਮੇਰੇ ਬੇਟੇ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਉਸ ਸਮੇਂ ਉਸ ਨੂੰ ਕਿੰਨਾ ਦਰਦ ਹੋਇਆ ਹੋਵੇਗਾ, ਮੈਂ ਵੀ ਇਹ ਮਹਿਸੂਸ ਕਰਨਾ ਚਾਹੁੰਦਾ ਹਾਂ।

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਹੁਣ ਤੱਕ ਪੰਜ ਮਹੀਨੇ ਹੋ ਗਏ ਹਨ ਬੇਟੇ ਦੇ ਇਨਸਾਫ ਲਈ ਅੱਖਾਂ ਥੱਕ ਚੁੱਕੀਆਂ ਹਨ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਉਨ੍ਹਾਂ ਕਿਹਾ ਕਿ ਸਿੱਧੂ ਦੀ ਕਈ ਲੋਕ ਆਲੋਚਨਾ ਕਰਦੇ ਸਨ ਪਰ ਮੇਰਾ ਬੇਟਾ ਅਜਿਹਾ ਨਹੀਂ ਸੀ

Related Articles

Leave a Reply

Your email address will not be published.

Back to top button