politicalPunjab

ਸੁਖਬੀਰ ਬਾਦਲ ਦੀ ਕਾਰਜਸ਼ੈਲੀ ਤੋਂ ਦੁੱਖੀ ਦੁਆਬਾ ਤੋਂ ਇਕਲੌਤੇ MLA ਆਪ ‘ਚ ਸ਼ਾਮਿਲ ਹੋਇਆ-ਗੁਰਪ੍ਰਤਾਪ ਵਡਾਲਾ

The only MLA from Sukhbir Doaba joined AAP due to Sukhbir Badal's style of work

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਵੱਲੋ ਪਾਰਟੀ ਨੂੰ ਛੱਡਣਾ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਬੁਹਤ ਵੱਡਾ ਝਟਕਾ ਲੱਗਾ ਹੈ। ਪਾਰਟੀ ਕੋਲ ਮਹਿਜ ਤਿੰਨ ਹੀ ਵਿਧਾਇਕ ਸਨ ਜਿਨ੍ਹਾਂ ਵਿਚੋਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਦੇ ਕਾਰਨਾਂ ਲਈ ਬਣਾਈ ਝੂੰਦਾ ਕਮੇਟੀ ਲਾਗੂ ਕਰਵਾਉਣ ਦੀ ਮੰਗ ਨੂੰ ਲੈਕੇ ਅਤੇ ਪਾਰਟੀ ਵਿੱਚ ਆਏ ਨਿਘਾਰ ਕਰਕੇ ਪਹਿਲਾਂ ਹੀ ਪਾਰਟੀ ਦੀਆਂ ਸਰਗਰਮੀਆਂ ਤੋ ਦੂਰੀ ਬਣਾਈ ਬੈਠੇ ਹਨ।

ਦੁਆਬਾ ਤੋਂ ਇਕਲੌਤੇ ਵਿਧਾਇਕ ਦਾ ਆਪ ਵਿੱਚ ਸ਼ਾਮਿਲ ਹੋਣਾ ਸਾਬਿਤ ਕਰਦਾ ਹੈ ਕਿ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਤੋਂ ਵਰਕਰ ਮਾਯੂਸ ਹਨ ਉਥੇ ਚੁਣੇ ਹੋਏ ਨੁਮਾਇੰਦੇ ਵੀ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ।

CM ਭਗਵੰਤ ਮਾਨ ਨੇ ਸੁਖਵੀਰ ਬਾਦਲ ਦੇ ਪੈਰਾਂ ਹੇਠੋਂ ਖਸਕਾਈ ਜ਼ਮੀਨ ! CM ਪ੍ਰੈੱਸ ਕਾਨਫਰੰਸ ਚੰਡੀਗੜ੍ਹ ਤੋਂ Live…

ਜਥੇਦਾਰ ਵਡਾਲਾ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਜਾ ਹਲਾਤਾਂ ਦੇ ਜਰੀਏ ਸਲਾਹ ਦਿੱਤੀ ਕਿ ਜਦੋਂ ਅਸੀਂ ਲਗਾਤਾਰ ਪਿਛਲੇ ਸਮੇਂ ਦੌਰਾਨ ਬੁਹਤ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ ਜਿਸ ਦਾ ਕਾਰਨ ਸਮੁੱਚਾ ਪੰਥ ਭਲੀ ਪ੍ਰਕਾਰ ਜਾਣਦਾ ਹੈ। ਇਨ੍ਹਾਂ ਸਿੱਟਿਆਂ ਵਿਚੋਂ ਤਸਵੀਰ ਸਾਮ੍ਹਣੇ ਨਜ਼ਰ ਆਉਂਦੀ ਹੈ ਕਿ ਅਕਾਲੀ ਵਰਕਰ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਚਾਹੁੰਦੇ ਹਨ। ਡਾਕਟਰ ਸੁੱਖੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਇਸ ਗੱਲ ਦੇ ਉਪਰ ਮੋਹਰ ਲੱਗ ਗਈ ਕਿ ਲੀਡਰਸ਼ਿਪ ਬਦਲਾਅ ਨਾਲ ਹੀ ਅਕਾਲੀ ਦਲ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਕਾਇਮ ਹੋ ਸਕੇਗਾ।

ਪੰਜਾਬ ਕੈਬਨਿਟ ਵਲੋਂ ਪੰਜਾਬੀਆਂ ਨੂੰ ਵੱਡੀ ਰਾਹਤ!ਜਮੀਨੀ NOC ਹੋਵੇਗੀ ਖ਼ਤਮ, ਪੜ੍ਹੋ ਕਈ ਲਏ ਅਹਿਮ ਫੈਂਸਲੇ

ਜਥੇਦਾਰ ਵਡਾਲਾ ਨੇ ਇਸ ਗੱਲ ਤੇ ਜੋਰ ਦੇਕੇ ਆਖਿਆ ਕਿ ਜਦੋਂ ਸਾਡੇ ਬਜੁਰਗਾਂ , ਪੰਥ ਹਿਤੈਸ਼ੀਆਂ ਨੇ 104 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਰਗੀ ਜੁਝਾਰੂ ਜਥੇਬੰਦੀ ਬਣਾਈ ਸੀ ਤਾਂ ਓਹਨਾ ਨੂੰ ਵੱਡੀ ਉਮੀਦ ਸੀ ਕਿ ਇੱਕ ਦਿਨ ਓਹਨਾ ਵਲੋ ਪੰਥ ਅਤੇ ਪੰਜਾਬ ਲਈ ਬਣਾਈ ਪਾਰਟੀ ਯੋਗ ਅਗਵਾਈ ਕਰੇਗੀ, ਪਰ ਬੜੇ ਦੁਖੀ ਮਨ ਨਾਲ ਅੱਜ ਉਸ ਆਸ ਨੂੰ ਟੁੱਟਦਿਆਂ ਵੇਖ ਸਮੇਂ ਦੀ ਲੀਡਰਸ਼ਿਪ ਨੇ ਆਪਣਾ ਸਵਾਰਥੀਪਨ ਅਤੇ ਨਿਜਪ੍ਰਸਤਾ ਨੂੰ ਪਾਰਟੀ ਵਿਚ ਤਜੀਹ ਦਿੱਤੀ। ਜਦ ਕਿ ਉਨਾਂ ਪੰਥਕ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਗ ਦੀ ਭਾਵਨਾ ਦੇ ਨਾਲ ਕੁਰਬਾਨੀ ਦੇਣੀ ਚਾਹੀਦੀ ਸੀ।

ਸਮੁੱਚੇ ਅਕਾਲੀ ਵਰਕਰਾਂ ਅਤੇ ਲੀਡਰਸ਼ਿਪ ਨੂੰ ਅਪੀਲ ਕਰਦੇ ਹੋਏ ਓਹਨਾ ਕਿਹਾ ਕਿ, ਕੋਈ ਵੀ ਵਰਕਰ ਅਤੇ ਲੀਡਰ ਅਕਾਲੀ ਦਲ ਨੂੰ ਛੱਡਣ ਦੀ ਵਜਾਏ ਇਕੱਠੇ ਹੋ ਕੇ ਪੰਥ ਦੇ ਸੁਨਹਿਰੇ ਭਵਿੱਖ ਅਤੇ ਅਕਾਲੀ ਦਲ ਵਿੱਚ ਆਈਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸੁਧਾਰ ਲਹਿਰ ਨਾਲ ਜੁੜਨ।

Back to top button