ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਪਾਰਟੀ ਛੱਡਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।.ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਦਰਸ਼ਾਹੀ ਅਤੇ ਮਨ ਮਰਜ਼ੀ ਵਾਲਾ ਰਵਈਆ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਢਾਹ ਲਗਾ ਚੁੱਕਾ ਹੈ।.ਇਸ ਲਈ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।.
ਜਥੇਦਾਰ ਵਡਾਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪਾਰਟੀ ਦੇ ਅੰਦਰ ਲੋਕਤੰਤਰਿਕ ਤਰੀਕੇ ਨਾਲ ਸੁਧਾਰ ਦੀ ਮੰਗ ਕਰਨ ਵਾਲੇ ਆਗੂਆਂ ਪ੍ਰਤੀ ਗੈਰ ਸਿਆਸੀ ਸੱਭਿਅਕ ਭਾਸ਼ਾ ਨਾਲ ਸੰਬੋਧਨ ਕਰਦੇ ਰਹੇ ਹਨ।.ਅੱਜ ਸੁਖਬੀਰ ਸਿੰਘ ਬਾਦਲ ਦੱਸਣ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਛੱਡਣ ਲਈ ਕਿਉਂ ਮਜਬੂਰ ਹੋਣਾ ਪਿਆ ਜਿਹੜੇ ਕਿ ਉਹਨਾਂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਸਨ।.ਜਥੇਦਾਰ ਵਡਾਲਾ ਨੇ ਇਸ ਗੱਲ ਨੂੰ ਜੋਰ ਨਾਲ ਉਠਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਬੈਠੇ ਕੁਝ ਸੀਨੀਅਰ ਲੀਡਰ ਵੀ ਕੰਧ ਤੇ ਲਿਖਿਆ ਨਹੀਂ ਪੜ੍ਹ ਰਹੇ ਅਤੇ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਹੁੰਦਾ ਵੇਖ ਰਹੇ ਹਨ।.
ਜਥੇਦਾਰ ਵਡਾਲਾ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਕੀ ਜਦੋਂ ਸੁਖਬੀਰ ਸਿੰਘ ਬਾਦਲ ਵਲੋਂ ਪਿਛਲੇ ਦਿਨੀਂ ਆਪਣੇ ਗ੍ਰਹਿ ਵਿਖੇ ਡਿੰਪੀ ਢਿੱਲੋਂ ਦੇ ਨਾਮ ਤੇ ਮੋਹਰ ਲਗਾ ਦਿੱਤੀ ਸੀ ਫਿਰ ਪਾਰਲੀਮੈਂਟ ਬੋਰਡ ਨੂੰ ਸਥਾਪਿਤ ਕਰਨ ਦਾ ਕੀ ਮਨੋਰਥ ਰਹਿ ਗਿਆ ਹੈ।.ਪਾਰਲੀਮੈਂਟ ਬੋਰਡ ਵੱਲੋਂ ਗਿੱਦੜਬਾਹਾ ਦਾ ਦੌਰਾ ਅੱਖਾਂ ਵਿੱਚ ਮਿੱਟੀ ਪਾਉਣ ਲਈ ਰੱਖਿਆ ਗਿਆ ਅਤੇ ਸਰਦਾਰ ਬਾਦਲ ਦਾ ਹੁਕਮ ਵਜਾਉਣ ਲਈ।.
ਜਥੇਦਾਰ ਵਡਾਲਾ ਨੇ ਇਸ ਗੱਲ ਤੇ ਸ਼ੰਕਾ ਜਾਹਿਰ ਕਰਦਿਆਂ ਕਿਹਾ ਕਿ ਗਿੱਦੜਬਾਹਾ ਦੇ ਆਮ ਲੋਕਾਂ ਵਿੱਚ ਚਰਚਾ ਹੈ ਕਿ ਪਿਛਲੇ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੇ ਆਪੇ ਬਣੇ ਸਲਾਹਕਾਰ ਹਲਕੇ ਵਿੱਚ ਡਿੰਪੀ ਢਿੱਲੋਂ ਦੀ ਉਮੀਦਵਾਰੀ ਨੂੰ ਲੈਕੇ ਗਲਤ, ਬੇਬੁਨਿਆਦ ਅਤੇ ਕਮਜੋਰ ਕਰਨ ਦਾ ਪ੍ਰਚਾਰ ਲਗਾਤਾਰ ਕਰ ਰਹੇ ਸਨ।. ਇਸ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਦੀ ਸੋਚੀ ਸਮਝੀ ਸਿਆਸੀ ਚਾਲ ਹੈ। ਤਾਂ ਜੋ ਹਰਦੀਪ ਸਿੰਘ ਢਿੱਲੋਂ ਦੀ ਮਾਨਸਿਕਤਾ ਤੇ ਨਾਕਾਰਆਤਮਕ ਅਸਰ ਪਾ ਕੇ ਆਪਣੀ ਸਿਆਸੀ ਮਨਸ਼ਾ ਪੂਰੀ ਕਰ ਸਕਣ।.
ਜਥੇਦਾਰ ਵਡਾਲਾ ਨੇ ਕਿਹਾ ਕਿ ਜਿਸ ਤਰੀਕੇ ਕੁਝ ਦਿਨ ਪਹਿਲਾਂ ਵਿਧਾਇਕ ਸੁੱਖੀ ਦਾ ਅਸਤੀਫ਼ਾ ਦਿੱਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਸੀ।.ਹੁਣ ਡਿੰਪੀ ਢਿੱਲੋਂ ਵਰਗੇ ਲੀਡਰ, ਜਿਹੜੇ ਅਕਾਲੀ ਦਲ ਦੀ ਲੜਾਈ ਲੜਦੇ ਰਹੇ ਅਤੇ ਡੱਟ ਕੇ ਖੜੇ ਰਹੇ।. ਉਹਨਾਂ ਦਾ ਛੱਡ ਕੇ ਜਾਣਾ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਹੈ।.ਅੱਜ ਅਕਾਲੀ ਦਲ ਦੇ ਵਰਕਰ ਅਤੇ ਪੰਥਕ ਹਿਤੈਸ਼ੀ ਇਹ ਚਰਚਾ ਕਰ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇੱਕਮੁੱਠ ਰੱਖਣ ਵਿੱਚ ਨਾਕਾਮ ਸਾਬਤ ਹੋਏ।.ਉਹਨਾਂ ਦੇ ਇਸ ਰਵੱਈਏ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ।.ਸਿੱਖ ਪੰਥ ਉਹਨਾਂ ਤੋਂ ਮੰਗ ਕਰਦਾ ਹੈ ਕਿ ਆਪਣੀਆਂ ਗਲਤੀਆਂ ਅਤੇ ਗੁਨਾਹਾਂ ਤੋਂ ਸਬਕ ਸਿੱਖਦੇ ਹੋਏ ਆਪਣੀ ਪੀੜੀ ਥੱਲੇ ਸੋਟਾ ਫੇਰਨ ਅਤੇ ਪ੍ਰਧਾਨਗੀ ਛੱਡ ਕੇ ਲਾਂਭੇ ਹੋ ਜਾਣ।.ਸੁਖਬੀਰ ਸਿੰਘ ਬਾਦਲ ਪਾਰਟੀ ਦੇ ਵਫਾਦਾਰ ਲੀਡਰਾਂ ਅਤੇ ਕੁਰਬਾਨੀਆਂ ਵਾਲੇ ਪਰਿਵਾਰਾਂ ਤੋਂ ਪਾਸਾ ਵੱਟ ਕੇ ਖੁਦਗਰਜੀ ਦਾ ਸਬੂਤ ਦੇ ਰਹੇ ਹਨ।.