ਜਲੰਧਰ / ਚਾਹਲ
ਸਿਆਸੀ ਪਾਰਟੀ ਦੇ ਦਿੱਗਜ ਆਗੂ ਜਲੰਧਰ ਲੋਕ ਸਭਾ ਹਲਕੇ ਵਿੱਚ ਹੀ ਨਜ਼ਰ ਆ ਰਹੇ ਹਨ।ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸੇ ਲੋਕ ਸਭਾ ਹਲਕੇ ਵਿੱਚ ਚੋਣ ਦੀ ਤਿਆਰੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਘੁੰਮ ਰਹੇ ਹਨ ਤੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਅੱਜ ਨਕੋਦਰ ਹਲਕੇ ਦੇ ਪਿੰਡ ਆਲੀਵਾਲੀ, ਸ਼ੰਕਰ, ਚੱਕ ਵੇਂਡਲ, ਚੀਮਾ ਖੁਰਦ, ਭੁੱਲਰ ਤੇ ਤਲਵਣ ਵਿਖੇ ਸੁਖਬੀਰ ਸਿੰਘ ਬਾਦਲ ਨੇ ਵਰਕਰ ਮਿਲਣੀ ਕੀਤੀ। ਇਸ ਮੌਕੇ ਬਾਦਲ ਨੇ ਸੰਬੋਧਨ ਕਰਦਿਆਂ ਆਪ ਦੀ ਸਰਕਾਰ ‘ਤੇ ਤੰਜ ਕੱਸਦਿਆਂ ਭਗਵੰਤ ਸਿੰਘ ਮਾਨ ਨੂੰ ਬੇਈਮਾਨ ਤਕ ਆਖ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਈ ਤਜ਼ਰਬਾ ਨਹੀਂ, ਉਹ ਪੰਜਬ ਨੂੰ ਕਿਵੇਂ ਸੰਭਾਲ਼ਣਗੇ। ਬਾਦਲ ਨੇ ਕਿਹਾ ਕਿ ਲੋਕਾਂ ਨੂੰ ਉਮੀਦਵਾਰਾਂ ਸਬੰਧੀ ਕੁੱਝ ਵੀ ਪਤੀ ਨਹੀਂ ਸੀ ਸਿਰਫ਼ ਝਾੜੂ ਨੂੰ ਦੇਖ ਕੇ ਵੋਟਾਂ ਪਾ ਦਿੱਤੀਆਂ। ਉਹਨਾਂ ਕਿਹਾ ਕਿ ਆਪ ਦੇ ਕਈ ਐੱਮਐੱਲਏ ਲੁਟੇਰੇ ਸਨ ਜਿਨ੍ਹਾਂ ‘ਤੇ ਵੱਖ-ਵੱਖ ਕੇਸ ਸਨ । ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦਾ ਬਹੁਤ ਮਾੜਾ ਹਾਲ ਕਰ ਦੇਣਾ ਹੈ। ਖਾਸ ਕਰਕੇ ਬਿਜਲੀ ਮਹਿਕਮੇ ਬਾਰੇ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਮੈਨੂੰ ਤਾਂ ਡਰ ਹੈ ਬਿਜਲੀ ਮਹਿਕਮਾ ਠੱਪ ਨਾ ਹੋ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਕਈ ਨਵੇਂ ਪਲਾਂਟ ਸ਼ੁਰੂ ਕੀਤੇ ਗਏ ਸਨ ਤੇ ਪਿਛਲੇ ਸੱਤ ਸਾਲਾਂ ਵਿੱਚ ਪਹਿਲਾਂ ਪੰਜ ਸਾਲ ਕੈਪਟਨ ਨੇ ਤੇ ਹੁਣ ਭਗਵੰਤ ਮਾਨ ਸਰਕਾਰ ਨੇ ਕੋਈ ਵੀ ਨਵਾਂ ਪਲਾਂਟ ਨਹੀਂ ਲਗਾਇਆ, ਸਗੋਂ ਪੁਰਾਣੇ ਵੀ ਬੰਦ ਹੋਣ ਦੀ ਕਗਾਰ ‘ਤੇ ਹਨ ਤੇ ਬਿਜਲੀ ਦੀ ਡਿਮਾਂਡ ਹਰ ਸਾਲ ਵਧ ਰਹੀ ਹੈ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕੇ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਬਿਜਲੀ ਨਹੀਂ ਮਿਲਣੀ ਅਪਣੇ ਇੰਤਜ਼ਾਮ ਖੁਦ ਕਰ ਲਓ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕਹਿ ਰਿਹਾ ਕਿ ਪੰਜਾਬ ਵਿੱਚ 50 ਹਜ਼ਾਰ ਫ਼ੈਕਟਰੀਆਂ ਲਾਈਆਂ ਤੇ ਢਾਈ ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਉਹ ਪਤਾ ਦੱਸ ਦੇਣ ਜਿੱਥੇ ਫ਼ੈਕਟਰੀਆਂ ਲਾਈਆਂ