ਸਿੱਖ ਕੌਮ ਦੇ ਹਿੱਸੇ ਕਿਉਂ ਨਹੀਂ ਰਹੀਆਂ ਅਫ਼ਸਰੀ ਕੁਰਸੀਆਂ, ਇਹੋ ਜਿਹੇ ਅਨੇਕਾਂ ਸਵਾਲ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਪੋਸਟ ਤੋਂ ਬਾਅਦ ਉੱਠ ਰਹੇ ਹਨ।
ਪੰਜਾਬ ਤੇ ਬਾਕੀ ਸੂਬਿਆਂ ‘ਚ ਅਫ਼ਸਰੀ ਕੁਰਸੀਆਂ ਤੇ ਬੈਠੇ ਚਿਹਰਿਆਂ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਸਿੱਖ ਚਿਹਰੇ ਬਹੁਤੇ ਨਜ਼ਰ ਨਹੀਂ ਆਉਣਗੇ, ਹੋਰ ਸੂਬੇ ਛੱਡੋ ਪੰਜਾਬ ਵਿੱਚ ਤਾਇਨਾਤ ਜਿਆਦਾਤਰ ਅਫ਼ਸਰ ਵੀ ਤੁਹਾਨੂੰ ਦੂਜਿਆਂ ਸੂਬਿਆਂ ਤੋਂ ਆਏ ਹੀ ਮਿਲਣਗੇ। ਇਸ ਸਤਿਥੀ ਨੂੰ ਹੋਰ ਬਿਹਤਰ ਸਮਝਣ ਲਈ ਇੱਕ ਝਾਤ ਪੰਜਾਬ ਵਿੱਚ ਖੁੱਲ੍ਹੇ ਸਿੱਖਿਆ ਟ੍ਰੇਨਿੰਗ ਸੰਸਥਾਨਾਂ ਵੱਲ ਇੱਕ ਨਜ਼ਰ ਘੁੰਮਾਉਣੀ ਹੋਏਗੀ, ਤੁਸੀਂ ਦੇਖੋਗੇ ਕਿ ਤੁਹਾਨੂੰ IAS, IPS ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦੀ ਥਾਂ ਜਿਆਦਾਤਰ ਅਦਾਰੇ ILETS ਵਾਲੇ ਨਜ਼ਰ ਆਉਣਗੇ।
ਜਦੋਂ ਸਾਡੀ ਪਨੀਰੀ ਤਾਂ ਅੱਜ ਆਪਣਾ ਪੜਾਈ ਦਾ ਏਜੰਡਾ ਹੀ ਸਿਰਫ਼ ਵਿਦੇਸ਼ ਜਾਣ ਨੂੰ ਚੁਣੀ ਬੈਠੀ ਹੈ ਤਾਂ ਇਥੇ ਪੜ੍ਹ ਕੇ ਅਫ਼ਸਰ ਕੌਣ ਬਣੇਗਾ, ਬਸ ਇਹਨਾਂ ਸਾਰੇ ਹਾਲਾਤਾਂ ਨੂੰ ਵੇਖਦਿਆਂ ਹੀ ਸ਼ਾਇਦ ਕਿਸੇ ਚਿੰਤਕ ਨੇ ਇੱਕ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਸਿੱਖ ਪਨੀਰੀ ਨੂੰ ਜਗਾਉਣ ਤੇ ਝਿੰਜੋੜਣ ਦੀ ਕੋਸ਼ਿਸ਼ ਕੀਤੀ ਹੈ।
ਸਿੱਖ ਕੌਮ ਦੀ ਪਨੀਰੀ ਦੇ ਤੰਦਰੁਸਤ ਭਵਿੱਖ ਲਈ ਸੁਨੇਹਾਂ ਦਿੰਦੇ ਇਸ ਪੋਸਟਰ ‘ਚ ਸਾਫ਼ ਲਿਖਿਆ ਹੈ ਕਿ ਬੇਸ਼ੱਕ ਗੁਰੂਆਂ ਦੀ ਬਖਸ਼ੀ ਲੰਗਰ ਦੀ ਸੇਵਾ ਅਸੀਂ ਦੁਨੀਆਂ ਭਰ ‘ਚ ਨਿਰੰਤਰ ਚਲਾ ਰਹੇ ਹਾਂ, ਪਰ ਅੱਜ ਸਿੱਖ ਕੌਮ ਦਾ ਵੱਡਾ ਵਰਗ ਅਜਿਹਾ ਵੀ ਹੈ ਜਿੱਥੇ ਬੱਚੇ ਚੰਗੀ ਪੜ੍ਹਾਈ ਕਰ ਅਫ਼ਸਰ ਬਣਨੋਂ ਵਾਂਝੇ ਰਹਿ ਰਹੇ ਹਨ, ਓਹਨਾਂ ਕੌਮ ਲਈ ਵਿੱਦਿਆ ਦੇ ਲੰਗਰ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ ਹੈ।
ਸਿੱਖ ਚਿੰਤਕ ਰਾਜਾ ਸਿੰਘ ਕਹਿੰਦੇ ਨੇ ਕਿ ਗੁਰੂਆਂ ਦੇ ਬਖਸ਼ੇ ਤਖ਼ਤਾਂ ਦੀ ਵਾਰਸ ਸਾਡੀ ਕੌਮ ਦੀ ਪਨੀਰੀ ਵਿਦੇਸ਼ਾਂ ‘ਚ ਭਾਂਡੇ ਮਾਂਝਣ ਨੂੰ ਮਜਬੂਰ ਹੋ ਰਹੀ ਹੈ, ਉਹ ਵੇਲਾ ਦੂਰ ਨਹੀਂ ਜਦੋਂ ਅਸੀਂ ਸਾਡੀ ਜਨਮ ਭੂਮੀ ਪੰਜਾਬ ‘ਚ ਵੀ ਘੱਟ ਗਿਣਤੀ ਨਜ਼ਰ ਆਵਾਂਗੇ, ਅਜੇਹੇ ‘ਚ ਸਾਨੂੰ ਆਪਣੇ ਫ਼ਰਜ਼ ਪਛਾਨਣ ਦੀ ਲੋੜ ਹੈ, ਰਾਜਾ ਸਿੰਘ ਨੇ ਖ਼ੁਦ 2 – 3 ਸਿੱਖ ਬੱਚਿਆਂ ਦੀ ਪੜ੍ਹਾਈ ਦਾ ਜਿੰਮਾ ਚੁੱਕਿਆ