ਨੌਜਵਾਨ ਪੀੜ੍ਹੀ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਚ ਭਾਗ ਲੈਣ ਅਤੇ ਪੰਜਾਬ ਦਾ ਨਾਮ ਉਚਾ ਕਰਨ- ਹਰਮਨ ਸਿੰਘ ਸਟੇਟ ਕਨਵੀਨਰ
ਹੁਸ਼ਿਆਰਪੁਰ / ਬਿਉਰੋ ਰਿਪੋਰਟ
ਹਰਮਨ ਸਿੰਘ ਸਟੇਟ ਕਨਵੀਨਰ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ Former Director General of Police Shashi Kant IPS ਅਤੇ ਚੜ੍ਹਦੀਕਲਾ ਸੇਵਕ ਜੱਥਾ ਵਲੋਂ ਸਨ ਵੈਲੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚੱਕੋਵਾਲ ਜਿਲ਼ਾ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਹਰਲੀਨ ਕੌਰ ਵਾਹਦ ਪੁੱਤਰੀ ਲਖਵੀਰ ਸਿੰਘ ਵਾਹਦ ਨੂੰ North Zone Athletics 1500 meter ‘ਚ ਤੀਸਰਾ ਸਥਾਨ ਹਾਂਸਲ ਕਰਨ ਦੀ ਖੁਸ਼ੀ ਚ ਹਰਮਨ ਸਿੰਘ ਸਟੇਟ ਕਨਵੀਨਰ ਦੇ ਗ੍ਰਹਿ ਪਿੰਡ ਢੇਹਾ ਵਿਖੇ ਵਿਸ਼ੇਸ਼ ਤੋਰ ਤੇ ਐਪਰਿਸ਼ੇਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇ ਹਰਮਨ ਸਿੰਘ ਸਟੇਟ ਕਨਵੀਨਰ ਨੇ ਦਸਿਆ ਕਿ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਵਲੋਂ ਵੱਖ ਵੱਖ ਖੇਡਾਂ ਚ ਵਡੀਆਂ ਮਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਚ ਭਾਗ ਲੈਣ ਅਤੇ ਪੰਜਾਬ ਦਾ ਨਾਮ ਉਚਾ ਕਰਨ। ਇਸ ਮੌਕੇ ਚੜ੍ਹਦੀਕਲਾ ਸੇਵਕ ਜੱਥਾ ਦੇ ਹੋਰ ਵੀ ਅਨੇਕਾਂ ਅਹੁਦੇਦਾਰ ਮੌਜੂਦ ਸਨ