ਦੁਬਈ ਵਿਚ ਲੋਕਾਂ ਨੂੰ ਜ਼ਿਆਦਾ ਪੈਸੇ ਖਰਚਣ ਲਈ ਜਾਣਿਆ ਜਾਂਦਾ ਹੈ। ਹੁਣੇ ਜਿਹੇ ਯੂਏਈ ਦੇ ਕਈ ਅਮੀਰ ਲੋਕ ‘ਦਿ ਮੋਸਟ ਨੋਬਰ ਨੰਬਰ’ ਦਾਂ ਦੀ ਇਕ ਖਾਸ ਨਿਲਾਮੀ ਲਈ ਇਕੱਠੇ ਹੋਏ ਸਨ। ਯੂਏਈ ਵਿਚ ਖਾਸ ਨੰਬਰਾਂ ਵਾਲੀਆਂ ਗੱਡੀਆਂ ਦੀ ਨੰਬਰ ਪਲੇਟ ਤੇ ਸਿਮ ਕਾਰਡ ਹੋਣਾ ਸਟੇਟਸ ਸਿੰਬਲ ਬਣ ਗਿਆ ਹੈ। ਨੀਲਾਮੀ ਵਿਚ ਵਿਕਣ ਵਾਲੀਆਂ ਚੀਜ਼ਾਂ ਵਿਚੋਂ ਇਕ ਖਾਸ ਮੋਬਾਈਲ ਨੰਬਰ 058-7777777 ਹੈ, ਜਿਸ ਨੂੰ ਲੈਣ ਲਈ ਬੋਲੀ ਲਗਾਉਣ ਵਾਲਿਆਂ ਵਿਚ ਸਖਤ ਟੱਕਰ ਦੇਖਣ ਨੂੰ ਮਿਲੀ।
ਇਸ ਖਾਸ ਸਿਮ ਕਾਰਡ ‘ਤੇ ਸਾਰਿਆਂ ਦੀਆਂ ਨਜ਼ਰਾਂ ਸਨ ਤੇ ਆਖਿਰ ਵਿਚ ਇਸ ਨੂੰ 32 ਲੱਖ ਦਿਰਹਮ (ਲਗਭਗ 7 ਕਰੋੜ) ਵਿਚ ਨਿਲਾਮ ਕਰ ਦਿੱਤਾ ਗਿਆ। ਇਸ ਨੰਬਰ ਦੀ ਬੋਲੀ 1 ਲੱਖ ਦਿਰਹਮ ਤੋਂ ਸ਼ੁਰੂ ਹੋਈ ਤੇ ਕੁਝ ਹੀ ਸੈਕੰਡ ਵਿਚ 3 ਕਰੋੜ ਤੱਕ ਹੁੰਚ ਗਈ। ਨੀਲਾਮੀ ਵਿਚ 7 ਨੰਬਰ ਵਾਲੇ ਹੋਰ ਨੰਬਰਾਂ ਨੂੰ ਵੀ ਲੋਕਾਂ ਨੇ ਦਿਲਚਸਪੀ ਨਾਲ ਖਰੀਦਿਆ। ਇਸ ਨੀਲਾਮੀ ਵਿਚ ਕੁੱਲ ਮਿਲਾ ਕੇ 38 ਕਰੋੜ ਦਿਰਹਮ (ਲਗਭਗ 86 ਕਰੋੜ ਰੁਪਏ) ਖਰੀਦੇ ਗਏ ਜਿਨ੍ਹਾਂ ਵਿਚੋਂ ਸਿਰਫ ਖਾਸ ਨੰਬਰਾਂ ਵਾਲੀਆਂ ਗੱਡੀਆਂ ਦੀ ਨੰਬਰ ਪਲੇਟਾਂ ਨੂੰ ਵੇਚਣ ਨਾਲ ਹੀ 29 ਕਰੋੜ ਦਿਰਹਮ ਇਕੱਠੇ ਹੋ ਗਏ।
ਇਸ ਤੋਂ ਇਲਾਵਾ Etisalat ਕੰਪਨੀ ਦੇ ਖਾਸ ਨੰਬਰਾਂ ਦੀਆਂ ਬੋਲੀਆਂ ਨਾਲ 4.135 ਕਰੋੜ ਦਿਰਹਮ ਅਤੇ du ਕੰਪਨੀ ਦੇ ਖਾਸ ਨੰਬਰਾਂ ਤੋਂ 4.935 ਕਰੋੜ ਦਿਰਹਮ ਮਿਲੇ। ਇਸ ਨਿਲਾਮੀ ਵਿਚ ਸਿਰਫ 10 ਹੀ ਖਾਸ ਗੱਡੀਆਂ ਦੀਆਂ ਨੰਬਰ ਪਲੇਟਾਂ ਤੇ ਦਿੱਗਜ਼ ਟੈਲੀਕਾਮ ਕੰਪਨੀ Du ਤੇ Etisalat ਦੇ 21 ਮੋਬਾਈਲ ਨੰਬਰ ਸ਼ਾਮਲ ਸਨ। ਇਸ ਨਿਲਾਮੀ ਨਾਲ ਜੋ ਪੈਸੇ ਇਕੱਠੇ ਹੋਏ ਉਹ Dh1 ਬਿਲੀਅਨ ਮਦਰਸ ਐਂਡੋਮੇਂਟ ਕੈਂਪੇਨ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।