Punjab

ਹੌਂਸਲੇ ਬੁਲੰਦ , ਇਹ ਦਿਵਿਆਂਗ ਨੌਜਵਾਨ ਪੈਰਾਂ ਨਾਲ ਪੇਪਰ ਪਾਸ ਕਰਕੇ ਬਣਿਆ ਪਟਵਾਰੀ

ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ‘ਚ ਉਡਾਨ ਹੁੰਦੀ ਏ’ ਇਹ ਕਹਾਵਤ ਮੱਧ ਪ੍ਰਦੇਸ਼ ਅਧੀਨ ਪੈਂਦੇ ਦੇਵਾਸ ਜ਼ਿਲ੍ਹੇ ਦੇ ਅਮੀਨ ‘ਤੇ ਬਿਲਕੁਲ ਢੁਕਵੀਂ ਹੈ। ਜ਼ਿਲ੍ਹੇ ਦੇ ਸੋਨਕੱਛ ਤਹਿਸੀਲ ਦੀ ਨਗਰ ਕੌਂਸਲ ਪੀਪਲਰਾਵਾਂ ਵਿੱਚ ਇੱਕ ਗਰੀਬ ਪਰਿਵਾਰ ਦਾ ਪੁੱਤ ਅਮਨੀ ਬਚਪਨ ਤੋਂ ਹੀ ਦੋਵੇਂ ਹੱਥ ਨਾ ਹੋਣ ਕਰਕੇ ਦਿਵਿਆਂਗ ਹੈ ਪਰ ਉਸ ਨੇ ਆਪਣੀ ਇਸ ਕਮਜ਼ੋਰੀ ਨੂੰ ਆਪਣੇ ਹੌਂਸਲੇ ਦੇ ਅੱਗੇ ਨਹੀਂ ਆਉਣ ਦਿੱਤਾ ਅਤੇ ਪੈਰਾਂ ਨਾਲ ਲਿਖ ਕੇ ਪਟਵਾਰੀ ਦੀ ਪ੍ਰੀਖਿਆ ਪਾਸ ਕੀਤੀ।

 

ਪੀਪਲਰਾਵਾਂ ਵਿੱਚ ਰਹਿਣ ਵਾਲੇ ਆਮੀਨ ਦੇ ਪਿਤਾ ਇਕਬਾਲ ਖਾਨ ਦੇ ਘਰ ਉਨ੍ਹਾਂ ਦਾ ਬੱਚਾ ਬਗੈਰ ਹੱਥਾਂ ਦੇ ਹੀ ਦੁਨੀਆ ਵਿੱਚ ਆਇਆ ਸੀ। ਉਦੋਂ ਉਸ ਦੇ ਮਾਪਿਆਂ ‘ਤੇ ਕੀ ਬੀਤੀ ਹੋਵੇਗੀ ਇਹ ਤਾਂ ਉਹੀ ਮਹਿਸੂਸ ਕਰ ਸਕਦੇ ਹਨ। ਅਮੀਨ ਨੂੰ ਲੈ ਕੇ ਰਿਸ਼ਤੇਦਾਰਾਂ ਨੇ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਜਿਵੇਂ-ਜਿਵੇਂ ਅਮੀਨ ਵੱਡਾ ਹੋਇਆ ਉਸ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਿਵਿਆਂਗਾਂ ਨੂੰ ਦੁਨੀਆ ਵੀ ਦਇਆ ਭਾਵ ਨਾਲ ਵੇਖਦੀ ਹੈ। ਅਜਿਹਾ ਹੀ ਅਮੀਨ ਨਾਲ ਵੀ ਹੋਇਆ।

ਅਕਸਰ ਦਿਵਿਆਂਗ ਲੋਕ ਦਿਵਿਆਂਗਤਾ ਕਰਕੇ ਕੁਝ ਨਹੀਂ ਕਰ ਸਕਦੇ। ਦੂਜੇ ਪਾਸੇ ਇਸ ਦੇ ਉਲਟ ਨੌਜਵਾਨ ਅਮੀਨ ਨੇ ਕੁਝ ਬਣਨ ਦੀ ਬਚਪਨ ਤੋਂ ਹੀ ਠਾਣ ਲਈ ਸੀ। ਉਸ ਨੇ ਪੈਰਾਂ ਨਾਲ ਆਪਣੇ ਸਾਰੇ ਕੰਮ ਕਰਨਾ ਸਿੱਖਿਆ। ਪੈਰਾਂ ਤੋਂ ਲਿਖਣਾ, ਆਪਣਾ ਰੋਜ਼ਾਨਾ ਦਾ ਕੰਮ ਕਰਨਾ, ਕੰਪਿਊਟਰ ਚਲਾਉਣਾ ਵਰਗੇ ਸਾਰੇ ਜ਼ਰੂਰੀ ਕੰਮ ਉਹ ਖੁਦ ਕਰਨ ਲੱਗਾ। ਅਮੀਨ ਨੇ 1 ਤੋਂ 12ਵੀਂ ਤੱਕ ਪੜ੍ਹਾਈ ਸ਼ਾਸਕੀ ਸਕੂਲ ਤੋਂ ਕਰਨ ਤੋਂ ਬਾਅਦ ਇੰਦੌਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਹੁਣ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਉਸ ਨੇ ਪਟਵਾਰੀ ਦੀ ਪ੍ਰੀਖਿਆ ਆਪਣੇ ਕੋਟੇ ਵਿੱਚ ਜ਼ਿਲ੍ਹੇ ਵਿੱਚ ਪਹਿਲੇ ਨੰਬਰ ‘ਤੇ ਆ ਕੇ ਪਾਸ ਕੀਤੀ ਹੈ।

 

ਅਮੀਨ ਨੇ ਦੱਸਿਆ ਕਿ ਪਟਵਾਰੀ ਦੀ ਪ੍ਰੀਖਿਆ ਦੀ ਤਿਆਰੀ ਲਈ ਉਹ ਰੋਜ਼ਾਨਾ 12 ਘੰਟੇ ਪੜ੍ਹਾਈ ਕਰਦਾ ਸੀ। ਪਟਵਾਰੀ ਪ੍ਰੀਖਿਆ ਵਿੱਚ ਚੁਣੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਠਿਕਾਨਾ ਨਹੀਂ ਹੈ। ਅਮੀਨ ਨੇ ਦੇਵਾਸ ਜ਼ਿਲ੍ਹੇ ਸਣੇ ਪੀਪਲਰਾਵਾਂ ਦਾ ਨਾਂ ਰੋਸ਼ਨ ਕੀਤਾ ਹੈ।

Leave a Reply

Your email address will not be published.

Back to top button