ਜਲੰਧਰ ਫਿਰ ਗੋਲੀਆਂ ਦੇ ਨਾਲ ਦਹਿਲਿਆ, ਫੈਲੀ ਦਹਿਸ਼ਤ, ਪੰਜਾਬ ਦੇ ਇਸ ਜ਼ਿਲ੍ਹੇ ‘ਚ ਬੰਦ ਦੀ ਕਾਲ !
ਜਲੰਧਰ ਸ਼ਹਿਰ ਫਿਰ ਗੋਲੀਆਂ ਦੇ ਨਾਲ ਦਹਿਲਿਆ, ਇਲਾਕੇ 'ਚ ਫੈਲੀ ਦਹਿਸ਼ਤ

ਜਲੰਧਰ ਸ਼ਹਿਰ ਵਿੱਚ ਦੇਰ ਰਾਤ ਇੱਕ ਵਾਰ ਫਿਰ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ, ਇਹ ਵਾਰਦਾਤ ਬਸਤੀ ਮਿੱਟੂ ਖੇਤਰ ਵਿੱਚ ਵਾਪਰੀ, ਜਿੱਥੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਸ਼ਰੇਆਮ ਫਾਇਰਿੰਗ ਕਰ ਕੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਰਾਤ ਦੇ ਸਨਾਟੇ ਵਿੱਚ ਗੋਲੀਆਂ ਦੀਆਂ ਆਵਾਜ਼ਾਂ ਸੁਣਦੇ ਹੀ ਸਥਾਨਕ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਪਤਾ ਕਰਨ ਲੱਗੇ ਕਿ ਆਖ਼ਿਰ ਮਾਮਲਾ ਕੀ ਹੈ।
ਅਚਾਨਕ ਸ਼ੁਰੂ ਹੋ ਗਈ ਫਾਇਰਿੰਗ, ਇਲਾਕੇ ਚ ਫੈਲੀ ਦਹਿਸ਼ਤ
ਚਸ਼ਮਦੀਦਾਂ ਮੁਤਾਬਕ, ਦੇਰ ਰਾਤ ਕੁਝ ਨੌਜਵਾਨਾਂ ਵਿੱਚ ਅਚਾਨਕ ਤੂੰ-ਤੂੰ ਹੋਈ, ਜਿਸ ਤੋਂ ਕੁਝ ਮਿੰਟ ਬਾਅਦ ਹੀ ਤਾਬੜਤੋੜ ਗੋਲੀਆਂ ਚਲਣ ਦੀਆਂ ਧਮਾਕੇਦਾਰ ਆਵਾਜ਼ਾਂ ਆਉਣ ਲੱਗੀਆਂ। ਹਾਲਾਂਕਿ ਝਗੜਾ ਕਿਸ ਗੱਲ ‘ਤੇ ਹੋਇਆ, ਇਸ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਫਾਇਰਿੰਗ ਦੀ ਘਟਨਾ ਤੋਂ ਬਾਅਦ ਬਸਤੀ ਮਿੱਟੂ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਬੰਦ ਦੀ ਕਾਲ, ਜਾਣੋ ਕਿਸ ਗੱਲ ਵਿਵਾਦ
ਫਿਰੋਜ਼ਪੁਰ ਸ਼ਹਿਰ ਵਿੱਚ ਆਰਐਸਐਸ ਦੇ ਸੀਨੀਅਰ ਵਰਕਰ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸਨੂੰ ਲੈ ਕੇ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਵੱਡੀ ਭੀੜ ਇਕੱਠੀ ਹੋਈ, ਜਿੱਥੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ।
ਇਸ ਕਤਲ ਨੇ ਫਿਰੋਜ਼ਪੁਰ ਵਿੱਚ ਗੁੱਸੇ ਦੀ ਲਹਿਰ ਫੈਲਾ ਦਿੱਤੀ ਹੈ। ਫਿਰੋਜ਼ਪੁਰ ਸਿਟੀ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ, ਰਿੰਕਾ ਆਨੰਦ, ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਅਧਿਕਾਰੀਆਂ, ਦੁਕਾਨਦਾਰਾਂ ਅਤੇ ਜਨਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਵੀਨ ਅਰੋੜਾ ਦੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਫਿਰੋਜ਼ਪੁਰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ









