
‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਟੀ. ਵੀ. ਸ਼ੋਅ ਇੰਡਸਟਰੀ ‘ਚ ਪ੍ਰਸਿੱਧ ਸੀਰੀਅਲ ਵਜੋਂ ਦੇਖਿਆ ਜਾਂਦਾ ਹੈ। ਇਸ ਸੀਰੀਅਲ ‘ਚ ਜੇਠਾ ਲਾਲ ਦਾ ਕਿਰਦਾਰ ਨਿਭਾਉਣ ਵਾਲੇ ਦਿਲੀਪ ਜੋਸ਼ੀ ਨੂੰ ਜਾਨ ਦਾ ਖਤਰਾ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਨਾਗਪੁਰ ਕੰਟਰੋਲ ਰੂਮ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦਲੀਪ ਜੋਸ਼ੀ ਦੇ ਘਰ ਦੇ ਬਾਹਰ ਹਥਿਆਰਾਂ ਨਾਲ ਲੈਸ 25 ਵਿਅਕਤੀ ਖੜ੍ਹੇ ਹਨ, ਜਿਸ ਤੋਂ ਬਾਅਦ ਨਾਗਪੁਰ ਪੁਲਿਸ ਅਲਰਟ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 1 ਮਾਰਚ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ ਸੀ। ਇਸ ਤੋਂ ਇਕ ਦਿਨ ਪਹਿਲਾਂ ਭਾਵ 28 ਫਰਵਰੀ ਨੂੰ ਮੁੰਬਈ ਪੁਲਿਸ ਨੂੰ ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰ ‘ਤੇ ਬੰਬ ਲਗਾਉਣ ਦੀ ਧਮਕੀ ਵਾਲੇ ਫੋਨ ਆਏ ਸਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਸਭ ਫਰਜ਼ੀ ਸਨ ਪਰ ਇਨ੍ਹਾਂ ਕਲਾਕਾਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਸੂਤਰਾਂ ਅਨੁਸਾਰ 1 ਮਾਰਚ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਾਗਪੁਰ ਕੰਟਰੋਲ ਰੂਮ ‘ਤੇ ਫੋਨ ਕਰਕੇ ਦੱਸਿਆ ਕਿ ਦਲੀਪ ਜੋਸ਼ੀ ਦੇ ਘਰ ਦੇ ਬਾਹਰ ਹਥਿਆਰਾਂ ਨਾਲ ਲੈਸ 25 ਵਿਅਕਤੀ ਖੜ੍ਹੇ ਹਨ। ਫੋਨ ਕਰਨ ਵਾਲੇ ਨੇ ਆਪਣਾ ਨਾਂ ਕਟਕੇ ਦੱਸਿਆ