

96 leaders including 16 women included in Akali Dal’s working committee, 3 main focuses behind this

ਸ਼੍ਰੋਮਣੀ ਅਕਾਲੀ ਦਲ (SAD) ਨੇ ਆਪਣੀ ਵਰਕਿੰਗ ਕਮੇਟੀ ਗਠਿਤ ਕਰ ਲਈ ਹੈ। ਇਸ ਵਿੱਚ ਪ੍ਰਧਾਨ ਸੁਖਬੀਰ ਬਾਦਲ ਸਮੇਤ 96 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। 20 ਸੀਨੀਅਰ ਆਗੂਆਂ ਨੂੰ ਖਾਸ ਸੱਦੇ ਦੇ ਕੇ ਮੈਂਬਰ ਬਣਾਇਆ ਗਿਆ ਹੈ। ਪਹਿਲੀ ਵਾਰ ਪਾਰਟੀ ਦੀ ਸਭ ਤੋਂ ਵੱਧ ਅਧਿਕਾਰਤ ਫੈਸਲਾ ਲੈਣ ਵਾਲੀ ਕਮੇਟੀ ਵਿੱਚ 16 ਸੀਨੀਅਰ ਮਹਿਲਾ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵਿੱਚ ਕਈ ਨੌਜਵਾਨ ਨੇਤਾ ਵੀ ਹਨ। ਇਸ ਲਿਸਟ ਵਿੱਚ ਸੁਖਬੀਰ ਬਾਦਲ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ।
ਹਾਲਾਂਕਿ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਗ੍ਰਿਫ਼ਤਾਰ ਹੋਏ ਬਿਕਰਮ ਸਿੰਘ ਮਜੀਠੀਆ, ਬਠਿੰਡਾ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਅਤੇ ਸਿਕੰਦਰ ਸਿੰਘ ਮਲੂਕਾ ਸਮੇਤ ਕਈ ਹੋਰ ਨੇਤਾਵਾਂ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਵਰਕਿੰਗ ਕਮੇਟੀ ਗਠਿਤ ਕਰਨ ਦੇ ਪਿੱਛੇ 3 ਮੁੱਖ ਫੋਕਸ:
ਪੰਜਾਬ ‘ਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਹਾਲ ਹੀ ਵਿੱਚ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋਈ ਹੈ। ਇਸ ਸੰਦਰਭ ਵਿੱਚ ਪੂਰੇ ਸੰਗਠਨ ਨੂੰ ਨਵੇਂ ਸਿਰੇ ਬਣਾਇਆ ਜਾ ਰਿਹਾ ਹੈ, ਤਾਂ ਜੋ ਚੋਣੀ ਜੰਗ ਨੂੰ ਪੂਰੀ ਮਜ਼ਬੂਤੀ ਨਾਲ ਲੜਿਆ ਜਾ ਸਕੇ।
ਨਵੀਂ ਵਰਕਿੰਗ ਕਮੇਟੀ ਵਿੱਚ ਪਾਰਟੀ ਦੇ ਤਜਰਬੇਕਾਰ ਅਤੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਂਦਾ ਜਾ ਰਿਹਾ ਹੈ, ਤਾਂ ਜੋ ਸੰਗਠਨ ਵਿੱਚ ਨਵੀ ਸੋਚ ਅਤੇ ਉਤਸ਼ਾਹ ਆ ਸਕੇ। ਇਹ ਤਬਦੀਲੀ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵੱਡੇ ਪੱਧਰ ‘ਤੇ ਲੋਕਾਂ ਨਾਲ ਜੋੜਨ ਦੀ ਰਣਨੀਤੀ ਦਾ ਹਿੱਸਾ ਹੈ।
ਪਾਰਟੀ 2017 ਤੋਂ ਪੰਜਾਬ ਦੀ ਸੱਤਾ ਤੋਂ ਬਾਹਰ ਹੈ। ਇਸਦੇ ਨਾਲ ਹੀ ਲੋਕਾਂ ਵਿੱਚ ਪਾਰਟੀ ਦਾ ਆਧਾਰ ਵੀ ਕਾਫੀ ਕਮਜ਼ੋਰ ਹੋਇਆ ਹੈ। ਕਿਸਾਨ ਅੰਦੋਲਨ ਅਤੇ ਬੇਅਦਬੀ ਵਾਲੇ ਮਾਮਲਿਆਂ ਕਾਰਨ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਇਆ। ਹਾਲਾਂਕਿ ਇਸ ਦੌਰਾਨ ਹਰਸਿਮਰਤ ਕੌਰ ਨੇ ਕੇਂਦਰੀ ਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਇਨਾਮ ਵੀ ਵਾਪਸ ਕਰ ਦਿੱਤਾ ਸੀ।
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਸ਼ਰਧਾਲੂ ਸਿੱਖ ਨੇ 20 ਕਰੋੜ ਰੁਪਏ ਦੇ ਭੇਂਟ ਕੀਤੇ ਸੋਨੇ ਦੇ ਗਮਲੇ, ਦੇਖੋ ਵੀਡਿਓ
ਨਵੀਂ ਵਰਕਿੰਗ ਕਮੇਟੀ ਰਾਹੀਂ ਸੰਗਠਨ ਨੂੰ ਮਜ਼ਬੂਤੀ ਮਿਲੇਗੀ। ਨੇਤਾ ਸਿੱਧੇ ਲੋਕਾਂ ਦੇ ਵਿਚਕਾਰ ਜਾ ਸਕਣਗੇ, ਜਿਸ ਨਾਲ ਹਰ ਇਕ ਸੀਟ ‘ਤੇ ਢੁਕਵਾਂ ਉਮੀਦਵਾਰ ਅਤੇ ਮਜ਼ਬੂਤ ਜ਼ਮੀਨੀ ਨੈਟਵਰਕ ਤਿਆਰ ਕਰਨ ਵਿੱਚ ਕਾਮਯਾਬੀ ਮਿਲੇਗੀ।
ਪੰਜ ਦਿਨ ਪਹਿਲਾਂ ਕੋਰ ਕਮੇਟੀ ਗਠਿਤ ਕੀਤੀ ਗਈ ਸੀ
ਪੰਜ ਦਿਨ ਪਹਿਲਾਂ 31 ਮੈਂਬਰਾਂ ਵਾਲੀ ਕੋਰ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵਿੱਚ ਬਲਵਿੰਦਰ ਸਿੰਘ ਭੂੰਦੜ, ਹਰਜਿੰਦਰ ਸਿੰਘ ਧਾਮੀ, ਨਰੇਸ਼ ਗੁਜਰਾਲ, ਪਰਮਜੀਤ ਸਿੰਘ ਸਰਨਾ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਬੀਬੀ ਹਰਸਿਮਰਤ ਕੌਰ ਬਾਦਲ, ਮਨਜੀਤ ਸਿੰਘ ਜੀ.ਕੇ, ਸ਼ਰਨਜੀਤ ਸਿੰਘ ਢਿੱਲੋਂ ਵਰਗੇ ਆਗੂਆਂ ਦੇ ਨਾਮ ਸ਼ਾਮਲ ਸਨ। ਇਹ ਸਾਰੇ ਨੇਤਾ ਪੰਜਾਬ ਸਰਕਾਰਾਂ ਵਿੱਚ ਮੰਤਰੀ ਜਾਂ ਵਿਧਾਇਕ ਰਹਿ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਲਿਸਟ ਨੂੰ ਜਾਰੀ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ- ”ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਨੇ ਅੱਜ ਪਾਰਟੀ ਦੀ ਸਭ ਤੋਂ ਮਹੱਤਵਪੂਰਨ ਵਰਕਿੰਗ ਕਮੇਟੀ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਵਰਕਿੰਗ ਕਮੇਟੀ ਦੇ 96 ਮੈਂਬਰ ਹਨ। ਇਸ ਤੋਂ ਇਲਾਵਾ 20 ਸੀਨੀਅਰ ਆਗੂਆਂ ਨੂੰ ਸ਼ਪੈਸ਼ਲ ਦਿੰਨਵਾਈਟੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਪਹਿਲੀ ਵਾਰ 16 ਸੀਨੀਅਰ ਮਹਿਲਾ ਆਗੂਆਂ ਨੂੰ ਪਾਰਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਵਿੱਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵਿੱਚ ਕਈ ਨੌਜਵਾਨ ਆਗੂ ਵੀ ਸ਼ਾਮਲ ਹਨ। ਸਮਾਜ ਦੇ ਸਾਰੇ ਵਰਗਾਂ ਨੂੰ ਢੁੱਕਵੀਂ ਪ੍ਰਤੀਨਿਧਤਾ ਦਿੱਤੀ ਗਈ ਹੈ।”
ਤੀ 97 ਹੋ ਗਈ ਹੈ।
1.ਸ.ਸੁਖਬੀਰ ਸਿੰਘ ਬਾਦਲ
2. ਸ. ਬਲਵਿੰਦਰ ਸਿੰਘ ਭੂੰਦੜ
3. ਪ੍ਰੋ. ਕਿਰਪਾਲ ਸਿੰਘ ਬਡੂਗਰ
4. ਸ. ਗੁਲਜ਼ਾਰ ਸਿੰਘ ਰਣੀਕੇ
5. ਸ. ਪਰਮਜੀਤ ਸਿੰਘ ਸਰਨਾ
6. ਸ. ਮਨਜੀਤ ਸਿੰਘ ਜੀ.ਕੇ
7. ਸ. ਸੁੱਚਾ ਸਿੰਘ ਲੰਗਾਹ
8. ਸ.ਜਨਮੇਜਾ ਸਿੰਘ ਸੇਖੋਂ
9. ਬੀਬੀ ਹਰਸਿਮਰਤ ਕੌਰ ਬਾਦਲ
10. ਡਾ. ਦਲਜੀਤ ਸਿੰਘ ਚੀਮਾ
11. ਸ. ਬਿਕਰਮ ਸਿੰਘ ਮਜੀਠੀਆ
12. ਸ. ਗੁਰਬਚਨ ਸਿੰਘ ਬੱਬੇਹਾਲੀ
13. ਸ਼੍ਰੀ ਐੱਨ.ਕੇ ਸ਼ਰਮਾ
14. ਸ. ਮਨਤਾਰ ਸਿੰਘ ਬਰਾੜ
15. ਸ਼੍ਰੀ ਐੱਸ.ਆਰ ਕਲੇਰ
16. ਸ. ਜੋਗਿੰਦਰ ਸਿੰਘ ਜਿੰਦੂ
17. ਸ. ਤੀਰਥ ਸਿੰਘ ਮਾਹਲਾ
18. ਸ. ਵਰਦੇਵ ਸਿੰਘ ਮਾਨ
19. ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ
20. ਸ. ਹਰਪ੍ਰੀਤ ਸਿੰਘ ਕੋਟਭਾਈ
21. ਸ਼੍ਰੀ ਕਮਲ ਚਾਟਲੇ
22. ਸ. ਸੁਖਦੀਪ ਸਿੰਘ ਸੁਕਰ
23. ਸ. ਦਰਬਾਰਾ ਸਿੰਘ ਗੁਰੂ
24. ਸ. ਸਰਬਜੀਤ ਸਿੰਘ ਝਿੰਜਰ
25. ਸ. ਵੀਰ ਸਿੰਘ ਲੋਪੋਕੇ
26. ਸ. ਜਰਨੈਲ ਸਿੰਘ ਵਾਹਿਦ
27. ਸ. ਸੁਰਜੀਤ ਸਿੰਘ ਭੀਟੀਵਿੰਡ
28. ਸ. ਬਲਕਾਰ ਸਿੰਘ ਬਰਾੜ
29. ਸ. ਜਗਸੀਰ ਸਿੰਘ ਸੀਰਾ
30. ਸ. ਰਵੀਪ੍ਰੀਤ ਸਿੰਘ ਸਿੱਧੂ
31. ਸ. ਬਲਜੀਤ ਸਿੰਘ ਬੀਰਬੇਹਮਾਨ
32. ਸ਼੍ਰੀ ਮੋਹਿਤ ਗੁਪਤਾ
33. ਸ. ਸਤਨਾਮ ਸਿੰਘ ਰਾਹੀ
34. ਸ. ਬੀਰਇੰਦਰ ਸਿੰਘ ਜੈਲਦਾਰ
35. ਸ. ਸਤਿੰਦਰਜੀਤ ਸਿੰਘ ਮੰਟਾ
36. ਸ. ਜਗਸੀਰ ਸਿੰਘ ਬੱਬੂ ਜੈਮਲਵਾਲਾ
37. ਸ. ਜਥੇਦਾਰ ਗੁਰਪਾਲ ਸਿੰਘ ਗਰੇਵਾਲ
38. ਸ. ਨਰਦੇਵ ਸਿੰਘ ਮਾਨ
39. ਸ. ਹਰਭਿੰਦਰ ਸਿੰਘ ਹੈਰੀ ਸੰਧੂ
40. ਸ. ਕੌਰ ਸਿੰਘ ਭਾਵ ਵਾਲਾ
41. ਸ. ਪਰਮਬੰਸ ਸਿੰਘ ਰੋਮਾਣਾ
42. ਸ. ਸ਼ੇਰ ਸਿੰਘ ਮੰਡ
43. ਸ. ਗੁਰਚੇਤ ਸਿੰਘ ਬਰਗਾੜੀ
44. ਸ. ਯਾਦਵਿੰਦਰ ਸਿੰਘ ਯਾਦੀ ਜੈਲਦਾਰ
45. ਸ. ਸਤਪਾਲ ਸਿੰਘ ਤਲਵੰਡੀ ਭਾਈ
46. ਸ. ਦਰਸ਼ਨ ਸਿੰਘ ਮੋਠਨਵਾਲਾ
47. ਸ. ਗੁਰਇਕਬਾਲ ਸਿੰਘ ਮਹਿਲ ਕੈਦੀਆਂ
48. ਸ. ਲਖਵਿੰਦਰ ਸਿੰਘ ਲੱਖੀ ਟਾਂਡਾ
49. ਸ. ਜਤਿੰਦਰ ਸਿੰਘ ਲਾਲੀ ਬਾਜਵਾ
50. ਸ. ਬਚਿੱਤਰ ਸਿੰਘ ਕੋਹਾਰ
51. ਸ. ਹਰਜਪ ਸਿੰਘ ਸੰਘਾ
52. ਬੀਬੀ ਪਰਮਿੰਦਰ ਕੌਰ ਪੰਨੂ
53. ਸ. ਹਰਕ੍ਰਿਸ਼ਨ ਸਿੰਘ ਵਾਲੀਆ
54. ਬੀਬੀ ਗੁਰਪ੍ਰੀਤ ਕੌਰ ਰੂਹੀ
55. ਸ. ਯਾਦਵਿੰਦਰ ਸਿੰਘ ਯਾਦੂ ਖੰਨਾ
56. ਸ. ਪਰਮਜੀਤ ਸਿੰਘ ਢਿੱਲੋਂ
57. ਬਾਬਾ ਅਜੀਤ ਸਿੰਘ
58. ਸ਼੍ਰੀ. ਹਰੀਸ਼ ਰਾਏ ਢਾਂਡਾ
59. ਸ. ਜਸਪਾਲ ਸਿੰਘ ਗਿਆਸਪੁਰਾ
60. ਸ. ਹਿਤੇਸ਼ਇੰਦਰ ਸਿੰਘ ਗਰੇਵਾਲ
61. ਸ. ਭੁਪਿੰਦਰ ਸਿੰਘ ਭਿੰਦਾ
62. ਸ਼੍ਰੀ. ਆਰ ਡੀ ਸ਼ਰਮਾ
63. ਸ. ਰਘਬੀਰ ਸਿੰਘ ਸ਼ਰਨਮਾਜਰਾ
64. ਸ. ਗੁਰਚਰਨ ਸਿੰਘ ਗਰੇਵਾਲ
65. ਸ. ਰਖਬਿੰਦਰ ਸਿੰਘ ਗਾਬੜੀਆ
66. ਸ. ਅਮਨਜੋਤ ਸਿੰਘ ਗੋਹਲਵਾੜੀਆ
67. ਸ਼੍ਰੀ. ਪ੍ਰੇਮ ਅਰੋੜਾ
68. ਸ. ਦਿਲਰਾਜ ਸਿੰਘ ਭੂੰਦੜ
69. ਬਲਦੇਵ ਸਿੰਘ ਖਹਿਰਾ
69. ਸ. ਗੁਰਮੇਲ ਸਿੰਘ ਫਫੜੇ ਭਾਈਕੇ
70. ਸ. ਕੰਵਰਜੀਤ ਸਿੰਘ ਬਰਕੰਦੀ
71. ਸ. ਤੇਜਿੰਦਰ ਸਿੰਘ ਮਿੱਡੂਖੇੜਾ
72. ਸ. ਪਰਮਿੰਦਰ ਸਿੰਘ ਕੋਲਿਆਂਵਾਲੀ
73. ਜਥੇਦਾਰ ਸਰੂਪ ਸਿੰਘ ਨੰਦਗੜ੍ਹ
74. ਸ. ਬਸੰਤ ਸਿੰਘ ਕੰਗ
75. ਸ. ਸੁਖਪ੍ਰੀਤ ਸਿੰਘ ਰੋਡੇ
76. ਸ. ਬਲਕ੍ਰਿਸ਼ਨ ਬਾਲੀ
77. ਸ. ਸੰਜੀਤ ਸਿੰਘ ਸਨੀ ਗਿੱਲ
78. ਸ. ਤਰਸੇਮ ਸਿੰਘ ਰਤੀਆ
79. ਸ. ਪਰਮਿੰਦਰ ਸਿੰਘ ਸੋਹਾਣਾ
80. ਸ. ਸੁਰਜੀਤ ਸਿੰਘ ਗੜੀ
81. ਸ. ਜਗਮੀਤ ਸਿੰਘ ਹਰਿਆਓ
82. ਸ. ਅਮਰਜੀਤ ਸਿੰਘ ਪੰਜਰਥ
83. ਸ. ਮੋਹਿੰਦਰ ਸਿੰਘ ਲਾਲਵਾ
84. ਸ. ਅਮਰਜੀਤ ਸਿੰਘ ਚਾਵਲਾ
85. ਸ. ਗੁਲਜ਼ਾਰ ਸਿੰਘ ਮੂਣਕ
86. ਸ. ਵਿਨਰਜੀਤ ਸਿੰਘ ਖਡਿਆਲ
87. ਸ. ਵਰਿੰਦਰ ਸਿੰਘ ਚੀਮਾ ਸੁਨਾਮ
88. ਸ. ਭੀਮ ਸਿੰਘ ਵੜੈਚ
89. ਸ. ਗੌਰਵਦੀਪ ਸਿੰਘ ਵਲਟੋਹਾ
90. ਸ. ਇਕਬਾਲ ਸਿੰਘ ਸੰਧੂ ਤਰਨਤਾਰਨ
91. ਸ. ਦਲਜੀਤ ਸਿੰਘ ਭਿੰਡਰ
92. ਸ. ਰਘੁਜੀਤ ਸਿੰਘ ਵਿਰਕ
93. ਸ. ਬਲਦੇਵ ਸਿੰਘ ਕੈਮਪੁਰ
94. ਸ. ਸੁਰਜੀਤ ਸਿੰਘ ਕੰਗ
95. ਸ. ਪਵਨਪ੍ਰੀਤ ਸਿੰਘ ਢਿੱਲੋਂ
96. ਸ. ਵਰਿੰਦਰ ਸਿੰਘ ਜਵਾਹਰੇ ਵਾਲਾ
