
ਸ਼੍ਰੋਮਣੀ ਅਕਾਲੀ ਦਲ ਨੇ ਬਾਗੀ ਧੜੇ ਨੂੰ ਝਟਕਾ ਦੇਣ ਤੋਂ ਬਾਅਦ ਅੱਜ ਕਈ ਵੱਡੇ ਫੈਸਲੇ ਲਏ ਹਨ। ਜਿਸ ਦੀ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ। ਅਕਾਲੀ ਦਲ ਵੱਲੋਂ ਅੱਜ ਦੋ ਮੀਟਿੰਗਾਂ ਕੀਤੀਆਂ ਗਈਆਂ ਸਨ ਜਿਹਨਾਂ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਹਨ।
ਪਹਿਲਾ ਕਿ 15 ਅਗਸਤ ਨੂੰ ਈਸੜੂ ‘ਚ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ‘ਚ ਅਕਾਲੀ ਦਲ ਦੀ ਕਾਨਫਰੰਸ ਸੱਦੀ ਗਈ।
ਦੂਸਰਾ ਕਿ 19 ਅਗਸਤ ਨੂੰ ਬਾਬਾ ਬਕਾਲਾ ਵਿੱਚ ਵੀ ਸਲਾਨਾ ਕਾਨਫਰੰਸ ਸੱਦੀ ਹੈ। ਰੱਖਣ ਪੁੰਨਿਆ ਮੌਕੇ ਅਕਲੀ ਦਲ ਇੱਥੇ ਹਰ ਸਾਲ ਕਾਨਫਰੰਸ ਕਰਦਾ ਹੈ।
ਤੀਸਰਾ ਕਿ 20 ਅਗਸਤ ਨੂੰ ਸੰਤ ਹਰਚਰਨ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਲੌਂਗੋਵਾਲ ‘ਚ ਵੱਡੇ ਪੱਧਰ ‘ਤੇ ਸ਼ਹੀਦੀ ਸਮਾਗਮ ਰੱਖਿਆ ਹੈ। ਇਸ ਦੀ ਤਿਆਰੀ ਦੇ ਸੰਬਧ ‘ਚ ਡਿਊਟੀਆਂ ਲਗਾਈਆਂ ਗਈਆਂ ਹਨ।
ਇਸ ਸਬੰਧੀ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਲੰਬੇ ਸਮੇਂ ਦਾ ਏਜੰਡਾ ਤੈਅ ਕਰਨ ਵਾਸਤੇ ਤਿੰਨ ਰੋਜ਼ਾ ਜਨਰਲ ਡੈਲੀਗੇਟ ਇਜ਼ਲਾਸ ਵੀ ਸੱਦਿਆ ਗਿਆ ਹੈ। ਜੋ ਨਵੰਬਰ ਮਹੀਨੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਬੁਲਾਇਆ ਜਾਵੇਗਾ।
ਮੀਟਿੰਗ ‘ਚ ਫੈਸਲਾ ਹੋਇਆ ਹੈ ਕਿ ਅਕਾਲੀ ਦਲ ਦਾ ਪੰਥਕ ਏਜੰਡਾ ਜਿਵੇਂ ਕਿ ਪੰਜਾਬ ਤੇ ਦੇਸ਼ ਨੂੰ ਗੰਭੀਰ ਚੁਣੌਤੀਆਂ, ਜੋ ਸੂਬੇ ਦੀਆਂ ਚੁਣੌਤੀਆਂ, ਖੇਤੀ ਸੰਕਟ, ਵਾਤਾਵਰਨ ਦੀ ਮਾੜ ਦੀ ਹਾਲਤ ‘ਤੇ, ਸਿੱਖਿਆ ਅਤੇ ਸਿਹਤ ਵਾਸਤੇ ਕਿਹੜੀ ਪੌਲਿਸੀ ਹੋਣੀ ਚਾਹੀਦੀ, ਪੰਜਾਬ ਤੇ ਸਿੱਖ ਡਾਇਸਪੋਰਾ ਜੋ ਵਿਦੇਸ਼ਾਂ ‘ਚ ਬੈਠਾ ਹੈ ਉਹਨਾਂ ਦੀਆਂ ਮੁਸ਼ਕਲਾਂ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੂਲਤ ਕਰਨ ਲਈ ਕੀ ਕੀਤਾ ਜਾ ਸਕਦਾ ਅਤੇ ਦਲਿਤਾਂ ਦੀਆਂ ਮੁਸ਼ਕਲਾਂ ਹਨ ਇਹਨਾਂ ਸਾਰੇ ਮਸਲਿਆਂ ‘ਤੇ ਤਿੰਨ ਰੋਜ਼ਾ ਅਕਾਲੀ ਦਲ ਜਨਰਲ ਇਜਲਾਸ ਵਿੱਚ ਵਿਚਾਰਿਆ ਜਾਵੇ।
ਇਸ ਤੋਂ ਇਲਾਵਾ ਅਕਾਲੀ ਦਲ ਨੇ ਆਉਣ ਵਾਲੀਆਂ ਚਾਰ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਲੜਨ ਦਾ ਵੀ ਫੈਸਲਾ ਲਿਆ ਹੈ।
ਸੁਖਬੀਰ ਬਾਦਲ ਦੇ ਮਾਫ਼ੀਨਾਮੇ ‘ਤੇ ਇਸ ਦਿਨ ਆਵੇਗਾ ਫ਼ੈਸਲਾ, ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਦੱਸੀ ਤਰੀਕ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 30 ਅਗਸਤ ਨੂੰ ਹੋਵੇਗੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਜਾਰੀ ਬਿਆਨ ਰਾਹੀਂ ਦੱਸਿਆ ਕਿ 30 ਅਗਸਤ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਜ਼ਰੂਰੀ ਇਕੱਤਰਤਾ ਮੁਕੱਰਰ ਹੋਈ ਹੈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਫ਼ੀਨਾਮੇ ਅਤੇ ਕੁਝ ਅਤਿ ਜ਼ਰੂਰੀ ਪੰਥਕ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।