
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੰਜ ਕਸਦਿਆਂ ਕਿਹਾ ਗਿਆ ਹੈ ਕਿ ਇਸ ਦਾ ਨਾਂਅ ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਤੰਜ ਕਸਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਸਿਆ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬ ਬਚਾਉ ਯਾਤਰਾ ਕੱਢ ਰਿਹਾ ! ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਭਗਵੰਤ ਭਜਾਉ ਯਾਤਰਾ ਕੱਢਣਗੇ। ਪੰਜਾਬ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈ, ਪੰਜਾਬੀ ਇੱਕ ਬਹਾਦਰ, ਮਾਰਸ਼ਲ ਕੌਮ ਹੈ! ਪੰਜਾਬ ਦਾ ਦੇਸ਼ ਲਈ ਮਰ ਮਿਟਣ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਕਿ ਪੰਜਾਬੀਆਂ ਤੋ ਵੱਧ ਮਿਹਨਤੀ ਕੋਈ ਨਹੀਂ
ਮਜੀਠੀਆ ਨੇ ਕਿਹਾ ਕਿ ਪੰਜਾਬੀਆਂ ਤੋ ਵੱਧ ਦੇਸ਼ ਲਈ ਮਰ ਮਿਟਣ ਵਾਲਾ ਕੋਈ ਨਹੀਂ ਤੇ ਭਗਵੰਤ ਉਸ ਪੰਜਾਬ ਉੱਤੇ ਦਿੱਲੀ ਮਾਡਲ ਲਾਗੂ ਕਰ ਰਿਹਾ।