
ਜਲੰਧਰ / ਐਚ ਐਸ ਚਾਵਲਾ/ SS ਚਾਹਲ
ਜਲੰਧਰ ਦੇ ਸੀਨੀਅਰ ਅਕਾਲੀ ਆਗੂ ਐਚ ਐਸ ਵਾਲੀਆ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵਲੋਂ ਕਰਤਾਰਪੁਰ ਦੇ ਆਪ ਵਿਧਾਇਕ ਦੇ ਦਬਾਅ ਵਿਚ ਆ ਕੇ ਬੀਤੇ ਦਿਨੀ ਐਫ ਆਈ ਆਰ ਨੰਬਰ 102 ਜੋ ਥਾਣਾ ਮਕਸੂਦਾਂ ਅਧੀਨ ਪਿੰਡ ਕੋਟਲਾ ਵਿਚ ਵਿਵਾਦਤ ਜ਼ਮੀਨ ਤੇ ਕਬਜ਼ਾ ਲੈਣ ਦੇ ਮਾਮਲੇ ਵਿਚ ਮਕਸੂਦਾਂ ਪੁਲਿਸ ਵੱਲੋਂ ਦਰਜ ਕੀਤੇ ਝੂਠੇ ਮਾਮਲੇ ਵਿਚ ਉਨ੍ਹਾਂ ਨੂੰ ਅਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਅਤੇ ਹੋਰਾਂ ਨੂੰ 18 ਅਗਸਤ ਨੂੰ ਜਸਟਿਸ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ।
ਓਨਾ ਕਿਹਾ ਕਿ ਮਕਸੂਦਾਂ ਪੁਲਿਸ ਨੇ ਬਿਨਾ ਕਿਸੇ ਜਾਂਚ ਕੀਤੇ ਰਾਜਨੀਤਕ ਖੁਦਕ ਕੱਢਣ ਲਈ ਹੀ ਜਲੰਧਰ ਦੇ ਪੁਲਿਸ ਦੇ ਸੀਨੀਅਰ ਰਿਟਾਇਰ ਅਫਸਰ ਜੋ ਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਨੇਤਾ ਹੈ ਦੇ ਕਹਿਣ ਤੇ ਇਹ ਫਰਜੀ ਪਰਚਾ ਦਰਜ ਕੀਤਾ ਗਿਆ ਹੈ ਇਹ ਜ਼ਮੀਨ ਜੋ ਸੁਰਿੰਦਰ ਸਿੰਘ ਦੇ ਨਾਮ ਤੇ ਬੜੇ ਸਾਲਾਂ ਤੋਂ ਹੈ। ਇਸ ਜ਼ਮੀਨ ਦਾ ਇੰਤਕਾਲ ਵੀ ਸੁਰਿੰਦਰ ਸਿੰਘ ਦੇ ਨਾਮ ਤੇ ਬੜੇ ਸਾਲਾਂ ਤੋਂ ਹੈ , ਫਿਰ ਵੀ ਸੁਰਿੰਦਰ ਸਿੰਘ ਤੇ ਪਰਚਾ ਕਿਵੇਂ ਦਰਜ਼ ਹੈ ਗਿਆ । ਉਹਨਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਇਹ ਜ਼ਮੀਨੀ ਵਿਵਾਦ ਹੋਇਆ ਸੀ ਉਸ ਸਮੇਂ ਐਚ ਐਸ ਵਾਲੀਆ ਅਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਕਿਸੇ ਹੋਰ ਜਗ੍ਹਾ ਤੇ ਮੌਜੂਦ ਸਨ , ਜਿਸ ਦੀ ਸੀਸੀਟੀਵੀ ਫੁਟੇਜ ਐਚ ਐਸ ਵਾਲੀਆ ਵਲੋਂ ਕੋਰਟ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ , ਇਹ ਜੋ ਜ਼ਮੀਨ ਦਾ ਮਾਮਲਾ ਹੈ ਇਸ ਜ਼ਮੀਨ ਦਾ ਮਾਲਕ ਸੁਰਿੰਦਰ ਸਿੰਘ ਹੈ ਜੋ ਕਿ ਨਿਰਮਲ ਸਿੰਘ ਨਿੰਮਾ ਦੇ ਵਾਰਡ ਦਾ ਰਹਿਣ ਵਾਲਾ ਹੈ , ਜਦੋਂ ਵੀ ਇਹ ਬੁਜ਼ੁਰਗ ਸੁਰਿੰਦਰ ਸਿੰਘ ਆਪਣੀ ਜ਼ਮੀਨ ਵਿੱਚ ਜਾਂਦਾ ਹੈ ਤੇ ਉਸ ਸਮੇਂ ਉਸਦਾ ਭਤੀਜਾ ਜੋ ਕਿ ਬਿਲਕੁਲ ਵਿਹਲਾ ਹੈ ਤੇ ਕੋਈ ਵੀ ਕਾਰੋਬਾਰ ਨਹੀਂ ਕਰਦਾ ਹੈ , ਉਹ ਆਪਣੇ ਚਾਚਾ ਸੁਰਿੰਦਰ ਸਿੰਘ ਦੇ ਨਾਲ ਉਸ ਜ਼ਮੀਨ ਤੇ ਗਾਲੀ ਗਲੋਚ ਅਤੇ ਕੁੱਟਮਾਰ ਕਰਦਾ ਹੈ , ਉਸ ਜ਼ਮੀਨ ਦਾ ਮਾਲਕ ਖੁਦ ਸੁਰਿੰਦਰ ਸਿੰਘ ਆਪ ਹੈ । ਇਸ ਮਾਮਲੇ ਵਿੱਚ ਹਾਈ ਲੈਵਲ ਦੀ ਜਾਂਚ ਦੀ ਮੰਗ ਕਰਦੇ ਹਾਂ ਤਾਂ ਜੋ ਪੂਰੇ ਮਾਮਲੇ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਸਕੇ । ਉਨ੍ਹਾਂ ਜਲੰਧਰ ਦਿਹਾਤੀ ਪੁਲਿਸ ਨੂੰ ਅਲਟੀਮੇਟਮ ਕਿਹਾ ਕਿ ਝੂਠੇ ਦਰਜ ਕੀਤੇ ਗਏ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾ ਅਕਾਲੀ ਦਲ ਵਲੋਂ ਇਨਸਾਫ ਲੈਣ ਸੰਘਰਸ਼ ਕੀਤਾ ਜਾਵੇਗਾ