IndiaPoliticsPunjab

ਅਕਾਲੀ ਦਲ ਦੇ ਵਫ਼ਦ ਨੇ ਪੰਜਾਬ ਦੇ ਕੈਬਨਿਟ ਮੰਤਰੀ ਦੀ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਗਵਰਨਰ ਨੂੰ ਸੌਂਪੀ !

Akali leaders hand over an alleged blue video of Punjab cabinet minister to governor

ਚੰਡੀਗੜ੍ਹ / ਪੰਜਾਬ ਦਾ ਇੱਕ ਹੋਰ ਮੰਤਰੀ ਇਤਰਾਜ਼ਯੋਗ ਫਿਲਮ ਦੇ ਚੱਕਰ ਵਿੱਚ ਆ ਗਿਆ ਹੈ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਸਵੇਰੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਦੀ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਸੌਂਪੀ। ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਇਸ ਮਸਲੇ ਤੇ ਦੋ ਵਾਰ ਪ੍ਰੈਸ ਕਾਨਫਰੰਸ ਕਰ ਚੁੱਕੇ ਹਨ, ਹੁਣ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਉਤਰ ਰਹੀ ਹੈ ਕੈਬਨਟ ਮੰਤਰੀ ਦਾ ਵੀਡੀਓ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਕੀਮਤ ਚੁਕਾਉਣੀ ਪਏਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਬਹੁਤ ਹੀ ਤੂਲ ਫੜਨੇ ਵਾਲਾ ਹੈ।

ਉੱਥੇ ਹੀ ਗਵਰਨਰ ਹਾਊਸ ਦੇ ਸੂਤਰਾਂ ਦੀ ਮੰਨੀਏ ਤਾਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿੱਚ ਕਮੈਂਟ ਮੰਗਣ ਦੀ ਗੱਲ ਕਹੀ ਹੈ ਇਹ ਵੀ ਪਤਾ ਲੱਗਾ ਹੈ ਕਿ ਹੁਣ ਇਸ ਵੀਡੀਓ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਅਤੇ ਇਹ ਤੱਥ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵੀਡੀਓ ਵਿੱਚ ਦਿਖਣੇ ਵਾਲਾ ਸ਼ਖਸ ਮੰਤਰੀ ਹੈ ਜਾਂ ਕੋਈ ਹੋਰ ਵਿਅਕਤੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਗਵਰਨਰ ਇਸ ਮਾਮਲੇ ਵਿੱਚ ਇਸ ਵਾਰ ਇਸ ਮਾਮਲੇ ਨੂੰ ਸਰਕਾਰ ਨੂੰ ਭੇਜਣ ਦੀ ਬਜਾਏ ਇਕ ਕਿਸੇ ਹੋਰ ਏਜੰਸੀ ਨੂੰ ਭੇਜ ਸਕਦੇ ਹਨ ਕਿਉਂਕਿ ਕਟਾਰੂ ਚੱਕ ਦੇ ਮਾਮਲੇ ਵਿੱਚ ਸਾਰਾ ਮਾਮਲਾ ਹੀ ਰਫਾ ਦਫਾ ਕਰ ਦਿੱਤਾ ਗਿਆ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਗਵਰਨਰ ਇਸ ਮਾਮਲੇ ਨੂੰ ਸੀਬੀਆਈ ਨੂੰ ਵੀ ਭੇਜ ਸਕਦੇ ਹਨ।

ਪ੍ਰੈਸ ਕਾਨਫਰਸ ਦੌਰਾਨ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮੰਤਰੀ ਦੀ ਨੀਲੀ ਵੀਡੀਓ ਉਨ੍ਹਾਂ ਦੇ ਕੋਲ ਹੋਣ ਦਾ ਦਾਅਵਾ ਕੀਤਾ ਸੀ, ਉਹ ਅੱਜ ਵੀ ਉਨ੍ਹਾਂ ਕੋਲ ਹੈ ਅਤੇ ਉਹ ਮੰਤਰੀ ਦੁਆਬੇ ਦਾ ਹੈ, ਪਰ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਵੀਡੀਓ ਨੂੰ ਜਨਤਕ ਨਹੀਂ ਕਰ ਸਕਦੇ। ਇਸ ਮਾਮਲੇ ਬਾਰੇ ਉਨ੍ਹਾਂ ਨੇ ਸੀ ਐਮ ਭਗਵੰਤ ਮਾਨ ਤੱਕ ਪਹੁੰਚ ਵੀ ਕੀਤੀ, ਅਤੇ ਉਨ੍ਹਾਂ ਨੂੰ ਫੋਨ ਵੀ ਕੀਤਾ ਸੀ ਪਰ ਉਨ੍ਹਾਂ ਨੇ ਸਾਡੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਭਾਵ ਮਿਲਣ ਬਾਰੇ ਨਹੀਂ ਦੱਸਿਆ। ਮਜੀਠੀਆ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਬਦਨਾਮ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹ ਵੀਡੀਓ ਜਿਸ ਮਨਿਸਟਰ ਦੀ ਹੈ ਉਸ ਦਾ ਵੀ ਪਰਿਵਾਰ ਹੈ ਅਸੀਂ ਨਹੀਂ ਚਾਹੁੰਦੇ ਕਿ ਪਰਿਵਾਰ ਨੂੰ ਵੀ ਕੋਈ ਠੇਸ ਪਹੁੰਚੇ, ਪਰ ਅਸੀਂ ਸੀ ਐਮ ਭਗਵੰਤ ਮਾਨ ਕੋਲ ਜਾ ਕੇ ਉਨ੍ਹਾਂ ਨੂੰ ਵੀਡੀਓ ਦਿਖਾ ਕੇ ਉਸ ਮੰਤਰੀ ‘ਤੇ ਕਾਰਵਾਈ ਕਰਨ ਲਈ ਕਹਿ ਰਹੇ ਸੀ, ਅਤੇ ਉਸ ਨੂੰ ਮਨਿਸਟਰੀ ਦੇ ਅਹੁਦੇ ਤੋਂ ਬਾਹਰ ਕਰਨ ‘ਤੇ ਉਸ ਪੀੜਤਾ ਦੀ ਗੱਲ ਸੁਣਨ ਅਤੇ ਮੰਤਰੀ ‘ਤੇ ਕਾਰਵਾਈ ਕਰਨ। ਪਰ ਅਖੀਰ ਹੋਇਆ ਇਹ ਕਿ ਸੀ ਐਮ ਭਗਵੰਤ ਮਾਨ ਆਪ ਖੁਦ ਇਸ ਮੰਤਰੀ ਨਾਲ ਰਲ ਗਏ। ਮਜੀਠੀਆ ਨੇ ਸਾਫ-ਸਾਫ ਇਹ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ ਇਹ ਸੀ ਕਿ ਸਾਡੇ ਕੋਲੋਂ ਉਹ ਵੀਡੀਓ ਲੈ ਲਓ ਅਤੇ ਉਸ ਮੰਤਰੀ ‘ਤੇ ਕਾਰਵਾਈ ਕਰੋ।

ਮਜੀਠੀਆ ਨੇ ਅੱਗੇ ਕਿਹਾ ਕਿ ਇਹੀ ਹਾਲ ਮੰਤਰੀ ਲਾਲਚੰਦ ਕਟਾਰੂਚੱਕ ਦੇ ਮਾਮਲੇ ‘ਚ ਹੋਇਆ। ਜਿਸ ਦੀ ਇੱਕ ਨੌਜਵਾਨ ਨਾਲ ਵੀਡੀਓ ਸਾਹਮਣੇ ਆਈ ਸੀ। ਇਸ ਮਾਮਲੇ ‘ਚ ਐਸ ਆਈ ਟੀ ਵੀ ਬਣਾਈ ਗਈ ਅਤੇ ਜਿਸ ਨੇ ਕਟਾਰੂਚੱਕ ਨੂੰ ਕਲੀਅਰੈਂਸ ਦੇ ਦਿੱਤੀ ਅਤੇ ਅਖੀਰ ਜੋ ਨੌਜਵਾਨ ਪੀੜਤ ਸੀ ਅਤੇ ਨੌਕਰੀ ਦੇ ਝਾਂਸੇ ‘ਚ ਆ ਗਿਆ ਤੇ ਉਸ ਨਾਲ ਇਹ ਗਲਤ ਹੋਇਆ ਸੀ। ਅਖੀਰ ਉਸ ਨੇ ਸਟੇਟ ਤੋਂ ਡਰਦੇ ਹੋਏ ਆਪਣੀ ਸ਼ਿਕਾਇਤ ਵਾਪਿਸ ਲੈ ਲਈ। ਉਨ੍ਹਾਂ ਨੇ ਕਿਹਾ ਕਿ ਅਗਲੇ ਮਾਮਲੇ ‘ਚ ਆਪ ਦੇ ਸਾਬਕਾ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਨੇ ਇੱਕ ਬੱਚੇ ਦਾ ਜਿਣਸੀ ਸੋਸ਼ਣ ਕੀਤਾ, ਉਹ ਪਹਿਲਾਂ ਵੀ ਕੈਨੇਡਾ ਗਿਆ ਅਤੇ ਮੋੜ ਦਿੱਤਾ ਗਿਆ ਅਤੇ ਇਸ ਵਾਰ ਫੇਰ ਰੋਲ ਲਿਆ ਗਿਆ ਅਤੇ ਉਸ ਨੂੰ ਵਾਪਿਸ ਮੋੜਨ ਦੀ ਥਾਂ ਐਸ ਐਸ ਪੀ ‘ਤੇ ਦਬਾਅ ਬਣਾ ਕੇ ਕਲੀਅਰੈਂਸ ਬਣਵਾ ਕੇ ਭੇਜਿਆ ਗਿਆ ਅਤੇ ਸੰਦੋਆ ਨੇ ਵਿਆਹ ‘ਚ ਹਿੱਸਾ ਲਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਡਾ ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਉਨ੍ਹਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਾ ਪੁਰੋਹਿਤ ਨੂੰ ਤਿੰਨ ਮੰਤਰੀਆਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਅਮਨ ਅਰੋੜਾ ਬਾਰੇ ਵੀ ਸ਼ਿਕਾਇਤ ਕੀਤੀ ਹੈ ਕਿ ਜਿਸ ਮੰਤਰੀ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੋਵੇ ਕਿ ਉਹ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਤਾਂ ਦੂਰ ਗੱਲ ਉਹ ਐਮ ਐਲ ਵੀ ਨਹੀਂ ਰਹਿ ਸਕਦਾ। ਕੀ ਉਸ ਦਾ ਰਾਸ਼ਟਰੀ ਝੰਡਾ ਲਹਿਰਾਉਣ ਵਾਜਬ ਹੈ ?

ਬਿਕਰਮ ਮਜੀਠੀਆ ਨੇ ਆਪ ਸਰਕਾਰ ਉੱਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ, ਬਾਬਾ ਸਾਹਿਬ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਾਉਂਦੀ ਹੈ, ਪਰ ਕੰਮ ਹੋਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਅਮਰਜੀਤ ਸੰਦੋਆ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲੱਗੇ ਸਨ। ਉਨ੍ਹਾਂ ਨੂੰ ਪੁਲਿਸ ਨੇ ਨਿਯਮਾਂ ਦੇ ਉਲਟ ਕੈਨੇਡਾ ਜਾਣ ਲਈ ਐਨ.ਓ.ਸੀ. ਜਾਰੀ ਕੀਤੀ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਅਕਾਲੀ ਦਲ ਦੇ ਵਫਦ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲਾ ਪ੍ਰੋਹਿਤ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਹੈ ਕਿ ਆਪ ਸਰਕਾਰ ਦੇ ਮੰਤਰੀ ਦੀ ਅਸ਼ਲੀਲ ਵੀਡੀਓ ਬਾਰੇ ਜਾਣਕਾਰੀ ਦਿੱਤੀ ਅਤੇ ਬੇਨਤੀ ਕੀਤੀ ਕਿ ਇਸ ਕਿਰਦਾਰ ਵਾਲੇ ਮੰਤਰੀਆਂ ਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਨਾ ਝੁਲਾਉਣ ਦਿੱਤਾ ਜਾਵੇ।

 

Back to top button