ਅਦਾਕਾਰ ਨੀਰੂ ਬਾਜਵਾ ਨੇ ਕਿਹਾ “ਜਦੋਂ ਮੈਂ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ ਮੈਂ ਗਰਭਵਤੀ ਹੋ ਜਾਂਦੀ ਹਾਂ”
Actress Neeru Bajwa said "I get pregnant every time I do a film with Diljit"


Actress Neeru Bajwa said “I get pregnant every time I do a film with Diljit”

ਪੰਜਾਬੀ ਸਿਨੇਮਾ ਦੀ ‘ਕੁਈਨ’ ਨੀਰੂ ਬਾਜਵਾ ਇਸ ਸਮੇਂ ਆਪਣੀ ਬਾਲੀਵੁੱਡ ਅਤੇ ਪਾਲੀਵੁੱਡ ਫਿਲਮ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੀ ਹੈ। ਹਾਲਾਂਕਿ ਅਦਾਕਾਰਾ ‘ਸਰਦਾਰਜੀ 3’ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੋਂ ਪੋਸਟਾਂ ਡਿਲੀਟ ਕਰਨ ਕਰਕੇ ਦਿਲਜੀਤ ਦੁਸਾਂਝ ਦੇ ਹਿਮਾਇਤੀਆਂ ਤੋਂ ਟ੍ਰੋਲ ਦਾ ਸਾਹਮਣਾ ਵੀ ਕਰ ਰਹੀ ਹੈ। ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਅਜਿਹੀ ਅਦਾਕਾਰਾ ਹੈ, ਜਿਸ ਦੀ ਪੰਜਾਬ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ।
ਦਿਲਜੀਤ ਦੁਸਾਂਝ ਬਾਰੇ ਕੀ ਬੋਲੀ ਨੀਰੂ ਬਾਜਵਾ
ਦਰਅਸਲ, ਕੁੱਝ ਸਮਾਂ ਪਹਿਲਾਂ ਨੀਰੂ ਬਾਜਵਾ ਨੇ “ਜਗਦੀਪ ਸਿੱਧੂ ਸ਼ੋਅ” ਵਿੱਚ ਸ਼ਿਰਕਤ ਕੀਤੀ, ਜਿੱਥੇ ਅਦਾਕਾਰਾ ਨੇ ਆਪਣੇ ਜੀਵਨ ਨਾਲ ਸੰਬੰਧਿਤ ਕਾਫੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ, ਇਸੇ ਦੌਰਾਨ ਅਦਾਕਾਰਾ ਨੇ ਮਜ਼ਾਕੀਆ ਗੱਲ ਸਾਂਝੀ ਕੀਤੀ। ਅਦਾਕਾਰਾ ਨੇ ਕਿਹਾ ਕਿ ਜਦੋਂ ਵੀ ਉਹ ਦਿਲਜੀਤ ਦੁਸਾਂਝ ਨਾਲ ਕੋਈ ਫਿਲਮ ਕਰਦੀ ਹੈ ਤਾਂ ਉਸ ਤੋਂ ਬਾਅਦ ਉਹ ਗਰਭਵਤੀ ਹੋ ਜਾਂਦੀ ਹੈ। ਇਸ ਗੱਲ ਨੂੰ ਵਿਸਥਾਰ ਨਾਲ ਦੱਸ ਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਸਨੇ ਦਿਲਜੀਤ ਦੁਸਾਂਝ ਨਾਲ ‘ਸਰਦਾਰਜੀ’ ਕੀਤੀ, ਜਿਸ ਤੋਂ ਬਾਅਦ ਉਸਨੇ ਆਪਣਾ ਪਹਿਲਾਂ ਬੱਚਾ ਪਲੈਨ ਕੀਤਾ, ਫਿਰ ਉਸ ਨੇ ਦਿਲਜੀਤ ਦੁਸਾਂਝ ਨਾਲ ‘ਛੜਾ’ ਕੀਤੀ ਅਤੇ ਉਸਨੇ ਆਪਣਾ ਦੂਜਾ ਬੱਚਾ ਪਲੈਨ ਕੀਤਾ, ਜੋ ਕਿ ਜੁੜਵਾਂ ਸਨ।
